91 ਪੇਟੀਆਂ ਸ਼ਰਾਬ ਬਰਾਮਦ,1 ਕਾਬੂ

Monday, Sep 04, 2017 - 03:37 AM (IST)

ਖੰਨਾ,   (ਸੁਨੀਲ)-  ਪੁਲਸ ਪਾਰਟੀ ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਹਰਭਜਨ ਸਿੰਘ ਦੀ ਅਗਵਾਈ ਹੇਠ ਪਿੰਡ ਚਹਿਲਾਂ ਦੇ ਨੇੜੇ ਮੌਜੂਦ ਸੀ ਤਾਂ ਪੁਲਸ ਨੂੰ ਇਕ ਇਨੋਵਾ ਗੱਡੀ ਆਉਂਦੀ ਵਿਖਾਈ ਦਿੱਤੀ। ਪੁਲਸ ਨੇ ਜਦੋਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਮੌਕੇ ਤੋਂ ਗੱਡੀ ਭਜਾ ਲਈ ਤੇ ਅੱਗੇ ਜਾਕੇ ਉਸਦੀ ਗੱਡੀ ਪਿੰਡ ਢੰਡੇ ਦੇ ਲਾਗੇ ਇਕ ਦਰੱਖਤ 'ਚ ਵਜ ਕੇ ਹਾਦਸਾਗ੍ਰਸਤ ਹੋ ਗਈ।  ਇੰਨੇ 'ਚ ਮੌਕੇ ਦਾ ਫਾਇਦਾ ਚੁੱਕਦੇ ਹੋਏ ਕਥਿਤ ਦੋਸ਼ੀ ਫਰਾਰ ਹੋ ਜਾਣ 'ਚ ਸਫਲ ਰਿਹਾ। ਪੁਲਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 70 ਪੇਟੀਆਂ (840 ਬੋਤਲਾਂ) ਨਾਜਾਇਜ਼ ਸ਼ਰਾਬ (ਬਾਬੀ ਵਿਸਕੀ) ਚੰਡੀਗੜ੍ਹ ਮਾਰਕਾ ਬਰਾਮਦ ਹੋਈ। ਪੁਲਸ ਨੇ ਗੱਡੀ ਅਤੇ ਸ਼ਰਾਬ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪੜਤਾਲ ਕਰਨ 'ਤੇ ਪਤਾ ਲਗਿਆ ਹੈ ਕਿ ਕਾਬੂ ਕੀਤੀ ਗਈ ਇਨੋਵਾ ਗੱਡੀ ਪਰਮਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰਾਏਕੋਟ ਕਲਾਂ ਜ਼ਿਲਾ ਰੋਪੜ ਦੇ ਨਾਂ ਰਜਿਸਟਰ ਹੈ। ਪੁਲਸ ਵਲੋਂ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਖੰਨਾ ਪੁਲਸ ਨੇ 21 ਪੇਟੀਆਂ (252 ਬੋਤਲਾਂ) ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਨੂੰ ਨਾਮਜ਼ਦ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੂੰ ਇਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਜਗਦੀਪ ਸਿੰਘ ਪੁੱਤਰ ਗੁਰਿੰਦਰ ਵਾਸੀ ਪਿੰਡ ਲੱਧੜਾਂ ਜੋ ਕਿ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਜੇਕਰ ਉਸਦੇ ਘਰ ਹੁਣੇ ਰੇਡ ਕੀਤੀ ਜਾਵੇ ਤਾਂ ਕਥਿਤ ਦੋਸ਼ੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਪਾਰਟੀ ਨੇ ਜਦੋਂ ਮੌਕੇ 'ਤੇ ਰੇਡ ਕੀਤੀ ਤਾਂ ਕਥਿਤ ਦੋਸ਼ੀ ਦੇ ਘਰ ਤੋਂ ਚੰਡੀਗੜ੍ਹ ਮਾਰਕਾ ਮੋਟਾ ਸੰਤਰਾ ਦੇਸੀ ਸ਼ਰਾਬ ਦੀਆਂ 21 ਪੇਟੀਆਂ ਬਰਾਮਦ ਹੋਈਆਂ। ਪੁਲਸ ਨੇ ਕਥਿਤ ਦੋਸ਼ੀ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 


Related News