ਕਾਰ ''ਚੋਂ 75 ਕਿੱਲੋ ਚੂਰਾ ਪੋਸਤ ਬਰਾਮਦ ,ਇਕ ਗ੍ਰਿਫ਼ਤਾਰ

Friday, Oct 04, 2024 - 06:01 PM (IST)

ਕਾਰ ''ਚੋਂ 75 ਕਿੱਲੋ ਚੂਰਾ ਪੋਸਤ ਬਰਾਮਦ ,ਇਕ ਗ੍ਰਿਫ਼ਤਾਰ

ਖਮਾਣੋ (ਅਰੋੜਾ) : ਖਮਾਣੋ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ 75 ਕਿਲੋ ਚੂਰਾ ਪੋਸਤ ਰੱਖਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਏ.ਐੱਸ.ਆਈ ਕਸ਼ਮੀਰੀ ਲਾਲ ਸੀ. ਆਈ. ਏ. ਸਰਹਿੰਦ ਨੇ ਮੁਲਜ਼ਮ ਯਾਸੀਨ ਮੁਹੰਮਦ ਪੁੱਤਰ ਲੇਟ ਰਫ਼ੀਕ ਮੁਹੰਮਦ ਵਾਸੀ ਮਕਾਨ ਨੰਬਰ 738 ਮਿਲਕ ਕਲੋਨੀ ਧਨਾਸ ਥਾਣਾ ਸਾਰੰਗਪੁਰ ਚੰਡੀਗੜ੍ਹ ਖ਼ਿਲਾਫ਼ ਥਾਣਾ ਖਮਾਣੋ ਵਿਖੇ ਮੁਕੱਦਮਾ ਦਰਜ ਕਰਵਾਇਆ ਕਿ ਮੋਰਿੰਡਾ ਲੁਧਿਆਣਾ ਰੋਡ ਸਾਹਮਣੇ ਗੁਰਦੁਆਰਾ ਸਾਹਿਬ ਪਿੰਡ ਮਾਨਪੁਰ ਦੌਰਾਨੇ ਨਾਕੇਬੰਦੀ ਮੁਲਜ਼ਮ ਨੂੰ ਰੋਕ ਕੇ ਡਿਜ਼ਾਇਰ ਕਾਰ ਰੰਗ ਸਿਲਵਰ ਦੀ ਜਾਂਚ ਕੀਤੀ ਤਾਂ ਉਸ ’ਚੋਂ 75 ਕਿਲੋ ਭੁੱਕੀ ਚੂਰਾ ਬਰਾਮਦ ਕੀਤੀ ਗਈ। ਉਕਤ ਮੁਲਜ਼ਮ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕਰ ਕੇ ਗ੍ਰਿਫ਼ਤਾਰੀ ਉਪਰੰਤ ਕਾਰਵਾਈ ਆਰੰਭ ਕਰ ਦਿੱਤੀ ਹੈ।


author

Gurminder Singh

Content Editor

Related News