ਜਵਾਹਰਪੁਰ ਦੇ 8 ਮਰੀਜ਼ਾਂ ਨੇ ''ਕੋਰੋਨਾ'' ਖਿਲਾਫ ਜਿੱਤੀ ਜੰਗ

Sunday, Apr 26, 2020 - 07:56 PM (IST)

ਜਵਾਹਰਪੁਰ ਦੇ 8 ਮਰੀਜ਼ਾਂ ਨੇ ''ਕੋਰੋਨਾ'' ਖਿਲਾਫ ਜਿੱਤੀ ਜੰਗ

ਬਨੂੜ, (ਜ. ਬ.)— ਗਿਆਨ ਸਾਗਰ ਹਸਪਤਾਲ ਪਿੰਡ ਜਵਾਹਰਪੁਰ ਦੇ ਦਾਖਲ 8 ਮਰੀਜ਼ਾਂ ਨੇ 'ਕੋਰੋਨਾ' ਖ਼ਿਲਾਫ਼ ਜੰਗ ਜਿੱਤ ਲਈ ਹੈ। ਮੈਡੀਕਲ ਸੁਪਰਡੈਂਟ ਐੱਸ. ਪੀ. ਐੱਸ. ਗੁਰਾਇਆ ਨੇ ਦੱਸਿਆ ਕਿ ਪਿੰਡ ਜਵਾਹਰਪੁਰ ਦੇ ਅਵਤਾਰ ਸਿੰਘ ਪੁੱਤਰ ਮੱਟੂ ਸਿੰਘ, ਬਲਬੀਰ ਸਿੰਘ ਪੁੱਤਰ ਨਸੀਬ ਸਿੰਘ, ਮਨਜੀਤ ਸਿੰਘ ਪੁੱਤਰ ਦਿਆਲ ਸਿੰਘ, ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਜਸਪ੍ਰੀਤ ਸਿੰਘ ਪੁੱਤਰ ਨੈਬ ਸਿੰਘ, ਤਰਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ, ਮਨੀਸ਼ ਗੁਪਤਾ ਪੁੱਤਰ ਸ਼ਾਮ ਲਾਲ ਗੁਪਤਾ, ਰੀਨਾ ਰਾਣੀ ਪਤਨੀ ਰਾਜ ਕੁਮਾਰ, ਪ੍ਰੀਤਮ ਸਿੰਘ ਪੁੱਤਰ ਉੱਤਮ ਸਿੰਘ ਤੇ ਅਮਰਜੀਤ ਕੌਰ ਪਤਨੀ ਸੁੱਚਾ ਸਿੰਘ ਦੀ ਐਤਵਾਰ ਦੁਬਾਰਾ ਰਿਪੋਰਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਘਰ ਭੇਜ ਦਿੱਤਾ ਗਿਆ ਹੈ


author

KamalJeet Singh

Content Editor

Related News