ਇਨੋਵਾ-ਹੌਂਡਾ ਈਮੇਜ ਦੀ ਟੱਕਰ ’ਚ 7 ਜ਼ਖਮੀ

Sunday, Aug 12, 2018 - 05:51 AM (IST)

ਇਨੋਵਾ-ਹੌਂਡਾ ਈਮੇਜ ਦੀ ਟੱਕਰ ’ਚ 7 ਜ਼ਖਮੀ

 ਮੁੱਲਾਂਪੁਰ/ਦਾਖਾ, (ਕਾਲੀਆ)- ਲੁਧਿਆਣਾ-ਫਿਰੋਜ਼ਪੁਰ ਜੀ.ਟੀ. ਰੋਡ ’ਤੇ ਬੱਦੋਵਾਲ ਨੇਡ਼ੇ ਇਕ ਤੇਜ਼ ਰਫਤਾਰ ਹੌਂਡਾ ਈਮੇਜ਼ ਗੱਡੀ ਬੇਕਾਬੂ ਹੋ ਕੇ  ਦੂਜੇ ਪਾਸਿਓਂ ਆ ਰਹੀ ਇਨੋਵਾ ਗੱਡੀ ’ਤੇ ਜਾ ਡਿੱਗੀ ਜਿਸ ਦੇ ਸਿੱਟੇ ਵਜੋਂ 7 ਵਿਅਕਤੀ ਜ਼ਖਮੀ ਹੋ ਗਏ
  ®ਜਾਣਕਾਰੀ ਮੁਤਾਬਕ ਹੌਂਡਾ ਈਮੇਜ਼ ਗੱਡੀ ਨੰਬਰ ਪੀ ਬੀ10 ਈ ਪੀ 5049 ਜੋ ਕਿ ਜਗਰਾਓਂ ਤੋਂ ਲੁਧਿਆਣਾ ਆ ਰਹੀ ਸੀ, ਜਿਸ ਨੂੰ ਇਕ ਅੌਰਤ ਚਲਾ ਰਹੀ ਸੀ ਤੇ ਲਡ਼ਕਾ ਉਸ ਨਾਲ ਬੈਠਾ ਸੀ, ਇੰਨੀ ਤੇਜ਼ੀ ਨਾਲ ਆਈ ਕਿ ਬੱਦੋਵਾਲ ਲਾਈਨਾਂ ਪਾਰ ਕਰਦਿਆਂ ਬੇਕਾਬੂ ਹੋ ਕੇ ਫੁੱਟਪਾਥ ਤੋਂ ਦੂਜੇ ਪਾਸੇ ਲੁਧਿਆਣਾ ਤੋਂ ਮੁਕਤਸਰ ਜਾ ਰਹੀ ਇਨੋਵਾ ਗੱਡੀ ਨੰਬਰ ਪੀ ਬੀ 30 ਆਰ 7533 ’ਤੇ ਜਾ ਡਿੱਗੀ, ਨਤੀਜੇ ਵਜੋਂ ਇਨੋਵਾ ’ਚ ਸਵਾਰ 5 ਵਿਅਕਤੀ ਜੋ ਕਿ ਹਰਿਦੁਆਰ ਤੋਂ ਫੁੱਲ ਪਾ ਕੇ ਵਾਪਸ ਮੁਕਤਸਰ ਜਾ ਰਹੇ ਸਨ, ਜ਼ਖਮੀ ਹੋ ਗਏ। 7 ਜ਼ਖਮੀਆਂ ਨੂੰ ਲੁਧਿਆਣਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ’ਚ ਲਡ਼ਕੀ ਤੇ ਲਡ਼ਕਾ ਗੰਭੀਰ ਰੂਪ ਨਾਲ ਜ਼ਖਮੀ ਹਨ। 


Related News