ਵਿਦੇਸ਼ ਬੈਠਾ ਗੈਂਗਸਟਰ ਮੰਗ ਰਿਹਾ ਸੀ 3 ਕਰੋੜ ਦੀ ਫ਼ਿਰੌਤੀ, ਹਥਿਆਰਾਂ ਸਣੇ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ

Friday, Jul 01, 2022 - 01:12 PM (IST)

ਵਿਦੇਸ਼ ਬੈਠਾ ਗੈਂਗਸਟਰ ਮੰਗ ਰਿਹਾ ਸੀ 3 ਕਰੋੜ ਦੀ ਫ਼ਿਰੌਤੀ, ਹਥਿਆਰਾਂ ਸਣੇ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ

ਲੁਧਿਆਣਾ (ਰਾਜ/ਬੇਰੀ) : ਕਮਿਸ਼ਨਰੇਟ ਪੁਲਸ ਨੇ ਇਕ ਅਜਿਹੇ ਗੈਂਗਸਟਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦਾ ਮੁੱਖ ਸਰਗਣਾ ਵਿਦੇਸ਼ ’ਚ ਬੈਠ ਕੇ ਫਿਰੋਜ਼ਪੁਰ ਜੇਲ੍ਹ ’ਚ ਬੰਦ ਆਪਣੇ ਸਾਥੀਆਂ ਦੀ ਮਦਦ ਨਾਲ ਲੁਧਿਆਣਾ ਦੇ ਇਕ ਹੌਜ਼ਰੀ ਕਾਰੋਬਾਰੀ ਤੋਂ 3 ਕਰੋੜ ਦੀ ਫਿਰੌਤੀ ਮੰਗ ਰਿਹਾ ਸੀ। ਪੁਲਸ ਨੇ ਇਸ ਗੈਂਗ ਦੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕੋਲੋਂ 32 ਬੋਰ ਦੇ 4 ਪਿਸਤੌਲ, ਵੱਖ-ਵੱਖ ਪਿਸਤੌਲਾਂ ਦੇ ਕਰੀਬ 31 ਕਾਰਤੂਸ, ਵਾਰਦਾਤ ’ਚ ਵਰਤਿਆ ਬਾਈਕ, 7 ਮੋਬਾਇਲ, 2 ਵਾਈ-ਫਾਈ ਅਤੇ ਰੰਗਦਾਰੀ ਦੇ 1 ਲੱਖ ਰੁਪਏ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ

ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਉਰਫ਼ ਵਿੱਕੀ, ਲਵਪ੍ਰੀਤ ਸਿੰਘ ਉਰਫ਼ ਜੈਡੋ, ਹਰਵਿੰਦਰ ਸਿੰਘ ਉਰਫ਼ ਸੰਨੀ, ਸਤਨਾਮ ਸਿੰਘ ਉਰਫ਼ ਸੱਤੀ, ਸ਼ੁਭਮ ਉਰਫ਼ ਸ਼ੁਭੀ, ਦਿਲਪ੍ਰੀਤ ਸਿੰਘ ਉਰਫ਼ ਪੀਤਾ ਸਰਪੰਚ ਅਤੇ ਮਨਪ੍ਰੀਤ ਸਿੰਘ ਉਰਫ਼ ਗੋਲਾ ਵਜੋਂ ਹੋਈ ਹੈ। ਇਨ੍ਹਾਂ ਦਾ ਮੁੱਖ ਸਰਗਣਾ ਸੁੱਖਾ ਦੁਨੇਕੇ ਵਿਦੇਸ਼ ’ਚ ਬੈਠਾ ਹੋਇਆ ਹੈ। ਉਸ ਦੇ ਦੋ ਸਾਥੀ ਮਨਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਫਿਰੋਜ਼ਪੁਰ ਜੇਲ੍ਹ ’ਚ ਬੰਦ ਹਨ, ਜਿਨ੍ਹਾਂ ਨੇ ਇਸ ਵਾਰਦਾਤ ’ਚ ਮਦਦ ਕੀਤੀ ਹੈ। ਜੇਲ੍ਹ ’ਚ ਬੰਦ ਮੁਲਜ਼ਮਾਂ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : PSEB 10ਵੀਂ ਤੇ CBSE ਦੇ 10ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਜਾਰੀ ਹੋਣਗੇ ਨਤੀਜੇ

ਪ੍ਰੈੱਸ ਕਾਨਫਰੰਸ ’ਚ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ 16 ਜੂਨ ਨੂੰ ਚੰਡੀਗੜ੍ਹ ਰੋਡ ’ਤੇ ਇਕ ਕ੍ਰੇਟਾ ਕਾਰ ’ਤੇ ਬਾਈਕ ਸਵਾਰ 3 ਨੌਜਵਾਨਾਂ ਨੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਕ੍ਰੇਟਾ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਦੋਂਕਿ ਪੁਲਸ ਨੇ ਸੂਚਨਾ ਦੇਣ ਵਾਲੇ ਅਜੇ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਸੀ। ਕੁੱਝ ਦਿਨਾਂ ਬਾਅਦ ਪੁਲਸ ਕੋਲ ਕ੍ਰੇਟਾ ਕਾਰ ਸਵਾਰ ਕਾਰੋਬਾਰੀ ਸੁਭਾਸ਼ ਅਰੋੜਾ ਆਇਆ ਸੀ, ਜਿਸ ਨੇ ਸਾਰੀ ਘਟਨਾ ਬਾਰੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁੱਝ ਦਿਨ ਪਹਿਲਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਕਾਲੀ ਆਈ ਸੀ, ਜੋ ਵਿਅਕਤੀ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੇਣ ਲਈ ਕਹਿ ਰਿਹਾ ਸੀ।

ਇਹ ਵੀ ਪੜ੍ਹੋ : PGI ਦੇ ਇਤਿਹਾਸ 'ਚ ਪਹਿਲੀ ਵਾਰ ਵਿਲੱਖਣ ਸਰਜਰੀ, ਛੋਟੇ ਹਾਰਟ ਪੰਪ ਨਾਲ ਬਚਾਈ 90 ਸਾਲਾ ਬਿਰਧ ਦੀ ਜਾਨ

ਉਸ ਨੇ ਵਿਦੇਸ਼ੀ ਨੰਬਰ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਅਤੇ ਉਸ ਦੀ ਮੁੜ ਕਾਲ ਪਿਕ ਨਹੀਂ ਕੀਤੀ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਸਮਝ ਕੇ ਉਸ ਦੇ ਭਤੀਜੇ ਦੀ ਕਾਰ ’ਤੇ ਫਾਇਰਿੰਗ ਕਰਵਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ’ਚ ਜ਼ੁਰਮ ਵਧਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News