ਬੈਂਕ ''ਚ ਸਾਬਕਾ ਫੌਜੀ ਦੇ ਬੈਗ ''ਚੋਂ 50 ਹਜ਼ਾਰ ਚੋਰੀ

12/03/2017 12:00:34 AM

ਗੁਰਦਾਸਪੁਰ,  (ਵਿਨੋਦ)-  ਸਥਾਨਕ ਤਿੱਬੜੀ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਚ 'ਚ ਇਕ ਸਾਬਕਾ ਫੌਜੀ ਤੋਂ ਪੈਸੇ ਕਢਵਾਉਣ ਸਮੇਂ ਬੈਂਕ 'ਚ ਹੀ ਨੌਸਰਬਾਜ਼ ਨੇ 50 ਹਜ਼ਾਰ ਰੁਪਏ ਬੈਗ 'ਚੋਂ ਕੱਢ ਲਏ।
ਇਸ ਸਬੰਧੀ ਪੀੜਤ ਗੁਰਬਚਨ ਸਿੰਘ ਨਿਵਾਸੀ ਪਿੰਡ ਬੇਰੀ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 12 ਨਵੰਬਰ ਨੂੰ ਹੋਇਆ ਸੀ। ਵਿਆਹ ਦੇ ਦੌਰਾਨ ਖਰੀਦੇ ਗਏ ਸਾਮਾਨ ਦਾ ਭੁਗਤਾਨ ਕਰਨ ਦੇ ਲਈ ਬੈਂਕ ਤੋਂ ਇਕ ਲੱਖ ਰੁਪਏ ਕੱਢਵਾਏ ਸੀ। ਇਸ ਕਾਰਨ ਬੈਂਕ ਕਰਮਚਾਰੀ ਵੱਲੋਂ ਉਸ ਨੂੰ 100-100 ਰੁਪਏ ਦੇ ਪੰਜ ਬੰਡਲ ਅਤੇ 500 ਰੁਪਏ ਦਾ ਇਕ ਬੰਡਲ ਦਿੱਤਾ, ਜਿਸ ਨੂੰ ਉਸ ਨੇ ਆਪਣੇ ਬੈਗ ਵਿਚ ਪਾ ਕੇ ਕਾਪੀ 'ਤੇ ਐਂਟਰੀ ਕਰਵਾਉਣ ਦੇ ਲਈ ਲਾਈਨ ਵਿਚ ਖੜ੍ਹਾ ਹੋ ਗਿਆ। ਐਂਟਰੀ ਕਰਵਾਉਣ ਦੇ ਬਾਅਦ ਜਦ ਉਸ ਨੇ ਆਪਣੇ ਬੈਗ ਵੱਲ ਵੇਖਿਆ ਤਾਂ ਬੈਗ ਬਲੇਡ ਦੇ ਨਾਲ ਕੱਟਿਆ ਗਿਆ ਸੀ। ਇਸ 'ਚੋਂ 500 ਰੁਪਏ ਦਾ ਬੰਡਲ (50 ਹਜ਼ਾਰ ਰੁਪਏ) ਗਾਇਬ ਸੀ। 
ਉਸ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਲਾਈਨ ਵਿਚ ਇਕ ਹੋਰ ਵਿਅਕਤੀ ਖੜ੍ਹਾ ਸੀ, ਜੋ ਕਿ ਕਾਊਂਟਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋ ਗਿਆ। ਇਸ ਸਬੰਧੀ ਸਿਟੀ ਪੁਲਸ ਨੂੰ ਸੂਚਿਤ ਕਰਨ 'ਤੇ ਪੁਲਸ ਅਧਿਕਾਰੀਆਂ ਨੇ ਬੈਂਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਪੁਲਸ ਅਧਿਕਾਰੀਆਂ ਅਨੁਸਾਰ ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।


Related News