ਜੂਆ ਖੇਡਣ ਦੇ ਦੋਸ਼ ''ਚ 5 ਵਿਰੁੱਧ ਕੇਸ ਦਰਜ

Tuesday, Aug 08, 2017 - 01:18 PM (IST)


ਬਟਾਲਾ(ਬੇਰੀ) - ਥਾਣਾ ਸਿਟੀ ਦੀ ਪੁਲਸ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੀਤੀ ਦੇਰ ਰਾਤ ਟਿੱਬਾ ਬਾਜ਼ਾਰ ਬਟਾਲਾ 'ਚ ਛਾਪਾ ਮਾਰਿਆਂ ਤਾਂ ਉਥੇ ਜੂਆ ਖੇਡ ਰਹੇ 5 ਨੌਜਵਾਨਾਂ ਰਘੂ ਬਾਂਸਲ ਅਤੇ ਗੌਰਵ ਪੁਤਰਾਨ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਪੁੱਤਰ ਸੁੰਦਰ ਕੁਮਾਰ ਵਾਸੀਆਨ ਟਿੱਬਾ ਬਾਜ਼ਾਰ ਬਟਾਲਾ, ਗੌਰਵ ਪੁੱਤਰ ਦਰਸ਼ਨ ਲਾਲ ਵਾਸੀ ਮੀਆਂ ਮੁਹੱਲਾ ਬਟਾਲਾ ਅਤੇ ਨਰੇਸ਼ ਪੁੱਤਰ ਰਾਮ ਲੁਭਾਇਆ ਵਾਸੀ ਹਮਦਾਨੀਆ ਮੁਹੱਲਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 2400 ਰੁਪਏ ਨਕਦ ਅਤੇ ਤਾਸ਼ ਬਰਾਮਦ ਕੀਤੀ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਫੜੇ ਗਏ ਨੌਜਵਾਨ ਪੈਸੇ ਲਾ ਕੇ ਜੂਆ ਖੇਡ ਰਹੇ ਸਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਵਿਚ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।


Related News