ਪੰਜਾਬ: ਨਸ਼ਿਆਂ ਕਾਰਨ 4 ਪੁੱਤ ਗਵਾਉਣ ਵਾਲੀ ਮਾਂ ਦੇ ਪੰਜਵੇਂ ਪੁੱਤ ਦੀ ਵੀ ਮੌਤ

Tuesday, Apr 07, 2026 - 06:28 PM (IST)

ਪੰਜਾਬ: ਨਸ਼ਿਆਂ ਕਾਰਨ 4 ਪੁੱਤ ਗਵਾਉਣ ਵਾਲੀ ਮਾਂ ਦੇ ਪੰਜਵੇਂ ਪੁੱਤ ਦੀ ਵੀ ਮੌਤ

ਸੁਲਤਾਨਪੁਰ ਲੋਧੀ (ਵੈੱਬ ਡੈਸਕ): ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਵਿਚ ਨਸ਼ੇ ਨੇ ਇੱਕੋ ਪਰਿਵਾਰ ਦੇ 5 ਪੁੱਤਰਾਂ ਦੀ ਜਾਨ ਲੈ ਲਈ। ਪਰਿਵਾਰ ਦੇ 4 ਮੁੰਡਿਆਂ ਦੀ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋ ਗਈ ਸੀ ਤੇ ਅੱਜ 5ਵੇਂ ਪੁੱਤਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਸੀ। 

PunjabKesari

ਇਸਤੋਂ ਪਹਿਲਾਂ ਪੰਜਾਂ ਪੁੱਤਰਾਂ ਦੀ ਮਾਂ ਮਨਜੀਤ ਕੌਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਣ ਗਈ ਸੀ ਜਿਸ ਵਿਚ ਉਸ ਨੇ ਆਪਣੇ 4 ਪੁੱਤਾਂ ਦੀ ਨਸ਼ੇ ਨਾਲ ਮੌਤ ਹੋਣ ਦੀ ਗੱਲ ਕਰਦਿਆਂ ਪੰਜਵੇਂ ਪੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਇਲਾਕੇ ਵਿਚ ਨਸ਼ਾ ਵਿਕਣ ਦੀ ਗੱਲ ਕਰਦਿਆਂ ਨਸ਼ਾ ਤਸਕਰਾਂ ਤੇ ਕਾਰਵਾਈ ਦੀ ਮੰਗ ਵੀ ਕੀਤੀ ਸੀ। ਵੀਡੀਓ ਵਾਇਰਲ ਹੋਣ ਪਿੱਛੋਂ ਹਰਕਤ ਵਿਚ ਆਏ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਦੇ ਪੰਜਵੇਂ ਪੁੱਤ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਸੀ ਤੇ ਅੱਜ ਮਨਜੀਤ ਕੌਰ ਦੀ ਰਿਹਾਇਸ਼ ਵਾਲੇ ਇਲਾਕੇ ਵਿਚ ਕਾਸੋ ਆਪ੍ਰੇਸ਼ਨ ਵੀ ਚਲਾਇਆ ਗਿਆ ਸੀ। ਅੱਜ ਦੇਰ ਸ਼ਾਮ ਮਨਜੀਤ ਕੌਰ ਦਾ ਪੰਜਵਾਂ ਪੁੱਤ ਵੀ ਹਸਪਤਾਲ ਵਿਚ ਦਮ ਤੋੜ ਗਿਆ ਹੈ।


author

Anmol Tagra

Content Editor

Related News