ਦੇਸ਼ੀ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ 5 ਨੌਜਵਾਨ ਗ੍ਰਿਫ਼ਤਾਰ
Friday, Dec 27, 2024 - 05:07 PM (IST)
ਖਰੜ- ਖਰੜ ਸਦਰ ਪੁਲਸ ਵੱਲੋਂ ਦੇਸ਼ੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਆਰਮਜ਼ ਐਕਟ ਅਧੀਨ ਕੇਸ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਖਰੜ ਦੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆਂ ਕਿ ਏ. ਐੱਸ. ਆਈ. ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਸ ਪਾਰਟੀ ਨੇ ਟੋਲ ਪਲਾਜ਼ਾ ਪਿੰਡ ਭਾਗੋਮਾਜਰਾ ਕੋਲ ਨਾਕਾ ਲਗਾਇਆ ਹੋਇਆ ਸੀ। ਇਕ ਚਿੱਟੇ ਰੰਗ ਦੀ ਫਾਰਚੂਨਰ ਕਾਰ ਮੋਰਿੰਡਾ ਰੋਡ ਤੋਂ ਆਉਂਦੀ ਵਿਖਾਈ ਦਿੱਤੀ ਕਾਰ ਡਰਾਈਵਰ ਨੇ ਜਦੋਂ ਪੁਲਸ ਨੂੰ ਵੇਖਿਆ ਤਾਂ ਉਸ ਨੇ ਨਾਕਾਬੰਦੀ ਤੋਂ 20 ਗੱਜ ਪਿੱਛੇ ਹੀ ਕਾਰ ਰੋਕ ਲਈ। ਪੁਲਸ ਕਾਰਮਚਾਰੀ ਉਥੇ ਪਹੁੰਚੇ ਅਤੇ ਕਾਰ ਚਾਲਕ ਅਤੇ ਕਾਰ ਵਿੱਚ ਬੈਠੇ 4 ਲੜਕਿਆਂ ਦਾ ਨਾਂ ਪਤਾ ਪੁੱਛਿਆ। ਕਾਰ ਚਾਲਕ ਨੇ ਆਪਣਾ ਨਾਂ ਗੁਰਸੇਵਕ ਸਿੰਘ ਅਤੇ ਦੂਜੇ ਲੜਕਿਆਂ ਨੇ ਆਪਣਾ ਨਾਂ ਚਨਪ੍ਰਤਾਪ ਸਿੰਘ ਗਰੇਵਾਲ, ਯੁਵਰਾਜ ਸਿੰਘ, ਸ਼ਿਨਾ ਲਖਵਾਰਾ ਅਤੇ ਗੁਰਪ੍ਰੀਤ ਸਿੰਘ ਦੱਸਿਆ।
ਇਹ ਵੀ ਪੜ੍ਹੋ- ਬਠਿੰਡਾ 'ਚ ਵੱਡਾ ਬੱਸ ਹਾਦਸਾ, ਅੱਧੀ ਦਰਜਨ ਤੋਂ ਵੱਧ ਸਵਾਰੀਆਂ ਦੀ ਮੌਤ, ਵੇਖੋ ਰੂਹ ਕੰਬਾਊ ਤਸਵੀਰਾਂ
ਇਹ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਹਨ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇਕ ਪਿਸਤੌਲ ਦੇਸੀ ਅਤੇ ਖਾਲੀ ਮੈਗਜ਼ੀਨ ਪ੍ਰਾਪਤ ਹੋਏ। ਇਸ ਦੇ ਨਾਲ ਹੀਰ ਤਿੰਨ ਕਾਰਤੂਸ ਵੀ ਬਰਾਮਦ ਹੋਏ। ਉਹ ਲੜਕੇ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਰੱਖਣ ਦਾ ਕੋਈ ਲਾਇਸੈਂਸ ਜਾਂ ਪਰਮਿਟ ਨਹੀਂ ਵਿਖਾ ਸਕੇ। ਪੁਲਸ ਨੇ ਕਾਰ ਨੰਬਰ ਪੀ. ਬੀ 08 ਈ. ਐੱਸ. 2400 ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਇਨ੍ਹਾਂ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਉਨ੍ਹਾਂ ਤੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਡਰੇਨ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e