ਚਾਰ ਭੈਣ-ਭਰਾਵਾਂ ਦੀ ਮੌਤ ਨੇ ਖ਼ਾਲੀ ਕੀਤਾ ਭਰਿਆ ਪਰਿਵਾਰ, ਬਚਾਉਣ ਗਿਆ ਨੌਜਵਾਨ ਵੀ ਛੱਪੜ ''ਚ ਡੁੱਬਾ (ਤਸਵੀਰਾਂ)

Saturday, May 15, 2021 - 07:02 PM (IST)

ਚਾਰ ਭੈਣ-ਭਰਾਵਾਂ ਦੀ ਮੌਤ ਨੇ ਖ਼ਾਲੀ ਕੀਤਾ ਭਰਿਆ ਪਰਿਵਾਰ, ਬਚਾਉਣ ਗਿਆ ਨੌਜਵਾਨ ਵੀ ਛੱਪੜ ''ਚ ਡੁੱਬਾ (ਤਸਵੀਰਾਂ)

ਸਾਹਨੇਵਾਲ/ਕੁਹਾੜਾ (ਜ. ਬ.) : ਚੰਡੀਗੜ੍ਹ ਰੋਡ ’ਤੇ ਵਸੇ ਹੋਏ ਪਿੰਡ ਮਾਨਗੜ੍ਹ ’ਚ 5 ਮਾਸੂਮ ਬੱਚਿਆਂ ਸਮੇਤ 6 ਦੀ ਹੋਈ ਦਰਦਨਾਕ ਮੌਤ ਕਾਰਨ ਸਿਰਫ ਪਿੰਡ ਮਾਨਗੜ੍ਹ ਹੀ ਨਹੀਂ, ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ। ਇਸ ਦਰਦਨਾਕ ਹਾਦਸੇ ਦਾ ਗਵਾਹ ਬਣੇ ਪਿੰਡ ਦੇ ਪੰਚਾਇਤ ਮੈਂਬਰ ਦੇ ਪੁੱਤਰ ਹਿੰਮਪ੍ਰੀਤ ਨੇ ਦੱਸਿਆ ਕਿ ਉਹ ਛੱਪੜ ਦੇ ਨੇੜੇ ਹੀ ਸਥਿਤ ਆਪਣੇ ਖੇਤਾਂ ’ਚ ਵਾਹੀ ਕਰ ਰਿਹਾ ਸੀ। ਕਰੀਬ ਡੇਢ ਵਜੇ ਉਸ ਨੇ 5 ਬੱਚਿਆਂ ਨੂੰ ਛੱਪੜ ਦੇ ਨੇੜੇ ਘੁੰਮਦੇ ਦੇਖਿਆ ਤਾਂ ਗੁੱਸੇ ਨਾਲ ਝਿੜਕਦੇ ਹੋਏ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਹਿੰਮਪ੍ਰੀਤ ਆਪਣਾ ਕੰਮ ਕਰਨ ਲੱਗਾ। ਲਗਭਗ ਇਕ ਘੰਟੇ ਬਾਅਦ ਢਾਈ ਵਜੇ ਜਦੋਂ ਹਿੰਮਪ੍ਰੀਤ ਘਰ ਜਾਣ ਲੱਗਾ ਤਾਂ ਦੇਖਿਆ ਕਿ ਛੱਪੜ ਦੇ ਕਿਨਾਰੇ ਬੱਚਿਆਂ ਦੇ ਕੱਪੜੇ ਪਏ ਹੋਏ ਸਨ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਪਾਣੀ ਦੇ ਉੱਪਰ ਤੈਰ ਰਹੀਆਂ ਸਨ। ਇਸ ’ਤੇ ਤੁਰੰਤ ਹਿੰਮਪ੍ਰੀਤ ਨੇ ਪਿੰਡ ਦੇ ਸਰਪੰਚ ਗੁਰਵੀਰ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : 'ਕੋਰੋਨਾ' ਦਾ ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੱਡੀ ਖ਼ਬਰ, ਕੀਤਾ ਗਿਆ ਅਹਿਮ ਐਲਾਨ

PunjabKesari

ਕੁੱਝ ਹੀ ਸਮੇਂ ’ਚ ਪਿੰਡ ਦੇ ਲੋਕਾਂ ਦਾ ਭਾਰੀ ਇਕੱਠ ਛੱਪੜ ਨੇੜੇ ਹੋ ਗਿਆ ਅਤੇ ਬਾਕੀ ਦੇ 2 ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਇਸ ਪੂਰੇ ਘਟਨਾ ਚੱਕਰ ਤੋਂ ਬਾਅਦ ਚੌਂਕੀ ਕਟਾਣੀ ਕਲਾਂ ਦੀ ਪੁਲਸ ਨੇ ਇੰਚਾਰਜ ਅਸ਼ੋਕ ਕੁਮਾਰ ਦੀ ਅਗਵਾਈ ’ਚ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪਿੰਡ ਦੇ ਗੰਦੇ ਪਾਣੀ ਦਾ ਛੱਪੜ ਲਖਨਊ ਦੇ ਗੁਲਰਹੀਆ ਰਹੋਟਾ ਨਿਵਾਸੀ ਸੰਜੇ ਕੁਮਾਰ ਪੁੱਤਰ ਰੰਘਾ ਦੇ ਪਰਿਵਾਰ ਲਈ ਖੂਨੀ ਸਾਬਿਤ ਹੋਇਆ ਹੈ। ਇਸ ਹਾਦਸੇ ’ਚ ਮਰਨ ਵਾਲੇ 5 ਬੱਚਿਆਂ ’ਚੋਂ 4 ਬੱਚੇ ਸੰਜੇ ਕੁਮਾਰ ਦੇ ਸਨ। ਆਪਣੇ 4 ਬੱਚਿਆਂ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਹ ਉਸ ਮਾੜੀ ਘੜੀ ਨੂੰ ਕੋਸ ਰਹੀ ਸੀ, ਜਦੋਂ ਉਸ ਦੇ ਬੱਚੇ ਘਰ ਤੋਂ ਬਾਹਰ ਖੇਡਣ ਲਈ ਨਿਕਲੇ ਸਨ।

ਇਹ ਵੀ ਪੜ੍ਹੋ : ਕਾਂਗਰਸ ਦੇ ਬਾਬਾ ਬੋਹੜ 'ਰਘੂਨੰਦਨ ਲਾਲ ਭਾਟੀਆ' ਦਾ ਦਿਹਾਂਤ, ਅੰਮ੍ਰਿਤਸਰ ਤੋਂ 6 ਵਾਰ ਰਹਿ ਚੁੱਕੇ ਨੇ MP

PunjabKesari
ਬਚਾਉਣ ਗਏ 4 ਨੌਜਵਾਨਾਂ ’ਚੋਂ ਵੀ ਇਕ ਡੁੱਬਿਆ
ਹਾਦਸੇ ਦਾ ਗਵਾਹ ਬਣੇ ਹਿੰਮਪ੍ਰੀਤ ਨੇ ਦੱਸਿਆ ਕਿ 3 ਬੱਚਿਆਂ ਦੀਆਂ ਤੈਰ ਰਹੀਆਂ ਲਾਸ਼ਾਂ ਨੂੰ ਦੇਖਦੇ ਹੀ ਬਾਕੀ ਦੇ ਦੋਵੇਂ ਬੱਚਿਆਂ ਨੂੰ ਬਚਾਉਣ ਦੇ ਮਕਸਦ ਨਾਲ ਪਿੰਡ ਦੇ 4 ਨੌਜਵਾਨਾਂ ਨੇ ਵੀ ਛੱਪੜ ’ਚ ਛਾਲਾਂ ਮਾਰ ਦਿੱਤੀਆਂ। ਇਸ ਦੌਰਾਨ ਹੀ 22 ਸਾਲਾ ਰਾਹੁਲ ਕੁਮਾਰ ਪੁੱਤਰ ਨਿਰਗੁਣ ਸ਼ਾਹ ਵਾਸੀ ਪਿੰਡ ਈਸ਼ਵਾਪੁਰ, ਛੱਪਰਾ, ਬਿਹਾਰ ਨੇ ਵੀ ਪਾਣੀ ’ਚ ਛਾਲ ਲਗਾਈ ਅਤੇ ਮਾੜੀ ਕਿਸਮਤ ਕਾਰਨ ਪਾਣੀ ’ਚ ਹੀ ਡੁੱਬ ਗਿਆ, ਜਿਸ ਦੀ ਲਾਸ਼ ਨੂੰ ਪਿੰਡ ਦੇ ਲੋਕਾਂ ਨੇ ਕਿਸੇ ਤਰ੍ਹਾਂ ਬਾਹਰ ਕੱਢ ਲਿਆ।

ਇਹ ਵੀ ਪੜ੍ਹੋ : CBSE ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਸਬੰਧੀ ਸਾਹਮਣੇ ਆਈ ਇਹ ਜਾਣਕਾਰੀ

PunjabKesari
ਸਫ਼ਾਈ ਦੀ ਚੱਲ ਰਹੀ ਸੀ ਚਰਚਾ, ਛੱਪੜ ਪਹਿਲਾਂ ਹੀ ਨਿਗਲ ਗਿਆ 6 ਜ਼ਿੰਦਗੀਆਂ
ਪਿੰਡ ਮਾਨਗੜ੍ਹ ਦੇ ਉਕਤ ਛੱਪੜ ’ਚ ਡੁੱਬੇ ਬੱਚਿਆਂ ਦੀ ਮੌਤ ਤੋਂ ਬਾਅਦ ਚਰਚਾ ਹੋਣ ਲੱਗੀ ਕਿ ਜੇਕਰ ਇਸ ਛੱਪੜ ਦੇ ਚਾਰ-ਚੁਫੇਰੇ ਵਾੜ ਜਾਂ ਕਿਸੇ ਤਰ੍ਹਾਂ ਦੀ ਰੋਕ ਲੱਗੀ ਹੁੰਦੀ ਤਾਂ ਮਾਸੂਮ ਬੱਚਿਆਂ ਦੀ ਜਾਨ ਬਚ ਸਕਦੀ ਸੀ। ਉਥੇ ਹੀ ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਦੱਸਿਆ ਕਿ ਕਰੀਬ 4-5 ਸਾਲ ਪਹਿਲਾਂ ਛੱਪੜ ਦੀ ਸਫ਼ਾਈ ਕਰਵਾਈ ਗਈ ਸੀ। ਜਿਸ ਕਾਰਨ ਛੱਪੜ ਦੀ ਡੂੰਘਾਈ ਕਾਫੀ ਸੀ। ਪਿਛਲੇ ਸਮੇਂ ਦੌਰਾਨ ਪਿੰਡ ਦੀ ਵਸੋਂ ’ਚ ਹੋਏ ਵਾਧੇ ਕਾਰਨ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਸੀ। ਸੰਗਰਾਂਦ ਦੇ ਦਿਹਾੜੇ ਮੌਕੇ ਹੀ ਛੱਪੜ ਦੀ ਸਫਾਈ ਨੂੰ ਲੈ ਕੇ ਚਰਚਾ ਕੀਤੀ ਗਈ ਸੀ। ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਹੁੰਦਾ, ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News