ਅਦਾਲਤ ''ਚ ਜਾਅਲੀ ਜ਼ਮਾਨਤ ਦੇਣ ਦੇ ਦੋਸ਼ ''ਚ 4 ਗ੍ਰਿਫ਼ਤਾਰ

Monday, Oct 09, 2017 - 07:12 AM (IST)

ਅਦਾਲਤ ''ਚ ਜਾਅਲੀ ਜ਼ਮਾਨਤ ਦੇਣ ਦੇ ਦੋਸ਼ ''ਚ 4 ਗ੍ਰਿਫ਼ਤਾਰ

ਬਠਿੰਡਾ, (ਸੁਖਵਿੰਦਰ)- ਸਿਵਲ ਲਾਈਨ ਪੁਲਸ ਨੇ ਅਦਾਲਤ 'ਚ ਜਾਅਲੀ ਜ਼ਮਾਨਤ ਦੇਣ ਵਾਲੇ 4 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਦਾ ਮਾਣਯੋਗ ਵਰੁਣ ਨਾਗਪਾਲ ਦੀ ਅਦਾਲਤ 'ਚ ਇਕ ਕੇਸ ਚੱਲ ਰਿਹਾ ਸੀ। ਬੀਤੇ ਦਿਨੀਂ ਮੁਲਜ਼ਮ ਸੁਖਮਿੰਦਰ ਸਿੰਘ, ਰਾਜਾ ਸਿੰਘ, ਨੈਬ ਸਿੰਘ ਵਾਸੀ ਸਿਵੀਆ, ਕੁਲਦੀਪ ਸਿੰਘ ਵਾਸੀ ਬਠਿੰਡਾ ਉਕਤ ਵਿਅਕਤੀ ਦੀ ਜ਼ਮਾਨਤ ਦੇਣ ਲਈ ਆਏ ਸਨ। ਅਦਾਲਤ ਵੱਲੋਂ ਸ਼ੱਕ ਹੋਣ 'ਤੇ ਉਕਤ ਵਿਅਕਤੀਆਂ ਦੀ ਪੜਤਾਲ ਕੀਤੀ ਗਈ। ਇਸ ਤੋਂ ਬਾਅਦ ਮੁਲਜ਼ਮਾਂ ਦੀ ਜ਼ਮਾਨਤ ਜਾਅਲੀ ਹੋਣ 'ਤੇ ਅਦਾਲਤ ਵੱਲੋਂ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ਼ ਜਾਅਲੀ ਜ਼ਮਾਨਤ ਦੇਣ ਦਾ ਮਾਮਲਾ ਦਰਜ ਕਰ ਕੇ ਚਾਰਾਂ ਵਿਅਕਤੀਆਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ।


Related News