ਸੜਕ ਹਾਦਸੇ ''ਚ 3 ਜ਼ਖਮੀ
Friday, Sep 08, 2017 - 07:19 AM (IST)
ਗੁਰਾਇਆ, (ਮੁਨੀਸ਼)- ਵੀਰਵਾਰ ਸਵੇਰੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ 'ਤੇ ਸਥਾਨਕ ਹਨੂਮਤ ਸਕੂਲ ਦੇ ਸਾਹਮਣੇ ਹੋਏ ਇਕ ਸੜਕ ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਇਕ ਕਾਰ ਵਿਚ ਪ੍ਰਦੀਪ ਪੁੱਤਰ ਅਜੈਬ, ਰੀਟਾ ਪਤਨੀ ਅਨਿਲ, ਅਨਿਲ ਪੁੱਤਰ ਰੱਤੂ ਰਾਮ ਵਾਸੀ ਅੰਮ੍ਰਿਤਸਰ ਸਵਾਰ ਸਨ।
ਅਚਾਨਕ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ, ਜੋ ਕਾਰ ਵਿਚ ਫਸ ਗਏ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਗੁਰਾਇਆ ਬਲੱਡ ਸੇਵਾ ਦੇ ਮੈਂਬਰ ਸਮਾਜ ਸੇਵਕ ਵਿਜੇ ਸੋਨੀ ਨੇ ਬਾਹਰ ਕੱਢਿਆ ਅਤੇ 108 ਐਂਬੂਲੈਂਸ ਨੂੰ ਫੋਨ ਕੀਤਾ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
