ਨਾਭਾ: ਦਰਦਨਾਕ ਸੜਕ ਹਾਦਸੇ ’ਚ ਮਾਂ-ਧੀ ਦੀ ਮੌਤ
Wednesday, Jan 21, 2026 - 10:38 PM (IST)
ਨਾਭਾ (ਖੁਰਾਣਾ) - ਨਾਭਾ ਨੇੜਲੇ ਬੀੜ ਦੁਸਾਂਝ ਸਥਿਤ ਪੀਰ ਬਾਬਾ ਨੌਗੱਜਾ ਨਜ਼ਦੀਕ ਅੱਜ ਦੇਰ ਸ਼ਾਮ ਨੂੰ ਇਕ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ ਹੋ ਗਈ, ਜਦੋਂ ਕਿ 1 ਨਿੱਕੀ ਲੜਕੀ ਦੇ ਗੰਭੀਰ ਜ਼ਖਮੀ ਹੋਈ।
ਜਾਣਕਾਰੀ ਦਿੰਦਿਆਂ ਗੁਰਪਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਅਤੇ ਉਸ ਦਾ ਪਤੀ ਅੰਮ੍ਰਿਤ ਸਿੰਘ ਆਪਣੇ ਭਰਾ ਨੂੰ ਲੈਣ ਲਈ ਰਾਜਪੁਰਾ ਜਾ ਰਹੇ ਸਨ, ਜੋ ਕਿ ਵਿਦੇਸ਼ ਤੋਂ ਘਰ ਪਰਤ ਰਿਹਾ ਸੀ ਕਿ ਬੀੜ ਦੁਸਾਂਝ ਵਿਖੇ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਕੌਰ (30) ਪਤਨੀ ਅੰਮ੍ਰਿਤ ਸਿੰਘ ਅਤੇ ਉਨ੍ਹਾਂ ਦੀ ਨਿੱਕੀ ਬੇਟੀ ਅਰਜੋਈ 3 ਮਹੀਨੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ। ਜਦੋਂ ਕਿ ਭਤੀਜੀ ਅਵਨੀਤ ਕੌਰ (10) ਗੰਭੀਰ ਜ਼ਖਮੀ ਹੋ ਗਈ ਹੈ। ਉਸ ਨੂੰ ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਨਪ੍ਰੀਤ ਕੌਰ ਪੁਲਸ ਮੁਲਾਜ਼ਮ ਸੀ।
