ਨੌਕਰੀ ਦਾ ਝਾਂਸਾ ਦੇ ਕੇ 3.96 ਲੱਖ ਠੱਗੇ
Friday, Jun 29, 2018 - 12:50 AM (IST)

ਬਟਾਲਾ, (ਬੇਰੀ)- ਥਾਣਾ ਸਿਟੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਸਤਨਾਮ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਦਕੋਹਾ ਨੇ ਲਿਖਵਾਇਆ ਕਿ ਗੁਰਦੀਪ ਸਿੰਘ ਪੁੱਤਰ ਕੁੰਨਣ ਸਿੰਘ, ਬਿੱਲਾ ਤੇ ਨਿਰਮਲ ਸਿੰਘ ਪੁਤਰਾਨ ਗੁਰਦੀਪ ਸਿੰਘ ਵਾਸੀਆਨ ਪਿੰਡ ਕੋਟਲੀ ਭਾਨ ਸਿੰਘ ਨੇ ਮੇਰੇ ਲਡ਼ਕੇ ਸੁਖਮਨਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੰਗਿਆਂਵਾਲੀ ਦੇ ਲਡ਼ਕੇ ਗੁਰਪ੍ਰੀਤ ਸਿੰਘ ਕੋਲੋਂ ਵੀ ਨੌਕਰੀ ਦਾ ਝਾਂਸਾ ਦੇ ਕੇ 3.96 ਲੱਖ ਰੁਪਏ ਠੱਗੇ ਹਨ। ਉਕਤ ਮਾਮਲੇ ਦੀ ਏ. ਐੱਸ. ਆਈ. ਮਨਬੀਰ ਸਿੰਘ ਤੇ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਬਟਾਲਾ ਵੱਲੋਂ ਜਾਂਚ ਪਡ਼ਤਾਲ ਕਰਨ ਉਪਰੰਤ ਐੱਸ. ਐੱਸ. ਪੀ. ਦੇ ਆਦੇਸ਼ਾਂ ’ਤੇ ਉਕਤ ਤਿੰਨਾਂ ਵਿਰੁੱਧ ਧੋਖਾਦੇਹੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।