ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 25 ਲੱਖ ਦੀ ਠੱਗੀ, 2 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Saturday, Oct 04, 2025 - 05:15 AM (IST)

ਲੁਧਿਆਣਾ (ਰਾਮ) : ਜਮਾਲਪੁਰ ਥਾਣੇ ’ਚ ਵਿਦੇਸ਼ ਭੇਜਣ ਦੇ ਮਾਮਲੇ ’ਚ 25 ਲੱਖ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁੰਵਰਜੀਤ ਸਿੰਘ ਸੇਠੀ ਅਤੇ ਸਰਗੁਣਜੀਤ ਸਿੰਘ ਸੇਠੀ ਵਜੋਂ ਹੋਈ ਹੈ, ਜੋ ਕਿ ਗੁਰੂ ਨਾਨਕ ਨਗਰ ਭਾਮੀਆਂ, ਪਿੰਡ ਕੁਲੀਵਾਲ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਵੱਡੇ ਆਗੂ ਨਾਲ ਕੀਤੀ ਬੰਦ ਕਮਰਾ ਮੀਟਿੰਗ
ਸ਼ਿਕਾਇਤਕਰਤਾ ਭੁਪੇਸ਼ ਬਾਲੀ ਨੇ ਪੁਲਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ 2 ਵਿਅਕਤੀਆਂ ਨੇ ਉਸ ਦੇ ਭਰਾ ਨਿਖਿਲ ਬਾਲੀ ਨੂੰ ਵਿਦੇਸ਼ ਭੇਜਣ ਦੇ ਝੂਠੇ ਵਾਅਦੇ ਤਹਿਤ 25 ਲੱਖ ਰੁਪਏ ਦੀ ਠੱਗੀ ਮਾਰਨ ਦੀ ਸਾਜ਼ਿਸ਼ ਰਚੀ ਹੈ। ਸ਼ਿਕਾਇਤ ਅਨੁਸਾਰ ਨਿਖਿਲ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਭੁਪੇਸ਼ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਇਸ ਪੂਰੀ ਘਟਨਾ ਦੌਰਾਨ ਧੋਖਾਦੇਹੀ ਕੀਤੀ। ਜਮਾਲਪੁਰ ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8