ਅਮਰੀਕਾ ਜਾਣ ਦੇ ਚਾਅ 'ਚ ਖ਼ਰਚੇ 25 ਲੱਖ ਰੁਪਏ, ਫਿਰ ਇੰਝ ਗਾਇਬ ਕਰਵਾ 'ਤਾ ਨੌਜਵਾਨ

Wednesday, Dec 27, 2023 - 07:53 PM (IST)

ਅਮਰੀਕਾ ਜਾਣ ਦੇ ਚਾਅ 'ਚ ਖ਼ਰਚੇ 25 ਲੱਖ ਰੁਪਏ, ਫਿਰ ਇੰਝ ਗਾਇਬ ਕਰਵਾ 'ਤਾ ਨੌਜਵਾਨ

ਜਲੰਧਰ (ਵਰੁਣ)–ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਲੈਣ ਦੇ ਬਾਵਜੂਦ ਜਲੰਧਰ ਦੇ ਏਜੰਟ ਨੇ ਨੌਜਵਾਨ ਨੂੰ ਵੱਖ-ਵੱਖ ਦੇਸ਼ਾਂ ਵਿਚ ਭੇਜ ਕੇ ਅਚਾਨਕ ਗਾਇਬ ਕਰਵਾ ਦਿੱਤਾ। ਇਸ ਤੋਂ ਪਹਿਲਾਂ ਏਜੰਟ ਨੌਜਵਾਨ ਨੂੰ ਗਾਇਬ ਕਰਨ ਦੀ ਧਮਕੀ ਵੀ ਦੇ ਚੁੱਕਾ ਸੀ। ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਮੁਲਜ਼ਮ ਏਜੰਟ ਦੇਵਰਾਜ ਪੁੱਤਰ ਬਾਬੂ ਰਾਮ ਨਿਵਾਸੀ ਫਰੈਂਡਜ਼ ਕਾਲੋਨੀ ਅਤੇ ਉਸ ਦੇ ਸਾਥੀ ਅਨਿਲ ਪ੍ਰਕਾਸ਼ ਉਰਫ਼ ਭੋਲਾ ਪੁੱਤਰ ਓਮ ਪ੍ਰਕਾਸ਼ ਨਿਵਾਸੀ ਸ਼ਹੀਦ ਊਧਮ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮੁਲਜ਼ਮ ਛੋਟੀ ਬਾਰਾਦਰੀ ਵਿਚ ਆਪਣਾ ਦਫ਼ਤਰ ਚਲਾ ਰਿਹਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਿੰਦਰ ਕੌਰ ਪਤਨੀ ਬਖ਼ਸ਼ੀਸ਼ ਸਿੰਘ ਨਿਵਾਸੀ ਗਰੀਨ ਮਾਡਲ ਟਾਊਨ ਨੇ ਦੋਸ਼ ਲਾਇਆ ਕਿ ਭੋਲਾ ਉਨ੍ਹਾਂ ਦਾ ਪੁਰਾਣਾ ਜਾਣਕਾਰ ਸੀ। ਉਸ ਨੇ ਦੱਸਿਆ ਸੀ ਕਿ ਦੇਵਰਾਜ ਕਾਫ਼ੀ ਨਾਮੀ ਏਜੰਟ ਹੈ, ਜੋ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕਾ ਹੈ। 2021 ਵਿਚ ਭੋਲਾ ਸੁਰਿੰਦਰ ਕੌਰ ਦੇ ਬੇਟੇ ਰਾਜਿੰਦਰ ਪਾਲ ਸਿੰਘ ਨੂੰ ਦੇਵਰਾਜ ਨਾਲ ਮਿਲਵਾਉਣ ਚਲਾ ਗਿਆ। ਉਸ ਨੇ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ 32 ਲੱਖ ਦਾ ਖ਼ਰਚਾ ਦੱਸਿਆ। 1 ਜੂਨ 2021 ਉਨ੍ਹਾਂ ਦੇਵਰਾਜ ਨੂੰ 8 ਲੱਖ ਰੁਪਏ ਅਤੇ ਪਾਸਪੋਰਟ ਦੇ ਦਿੱਤਾ। ਭੋਲਾ ਨੇ ਏਜੰਟ ਦੀ ਗਾਰੰਟੀ ਚੁੱਕੀ ਸੀ, ਜਿਸ ਕਾਰਨ ਉਹ ਬਿਨਾਂ ਡਰ ਦੇ ਪੈਸੇ ਦਿੰਦੇ ਰਹੇ। 21 ਜੂਨ 2021 ਨੂੰ ਦੇਵਰਾਜ ਨੇ ਅਮਰੀਕਾ ਦਾ ਵੀਜ਼ਾ ਆਉਣ ਦਾ ਫੋਨ ਕੀਤਾ ਅਤੇ ਅਗਲੇ ਹੀ ਦਿਨ ਦਿੱਲੀ ਏਅਰਪੋਰਟ ਜਾਣ ਨੂੰ ਕਿਹਾ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਸਵਦੇਸ਼ ਪਰਤੇ, ਸੁਣਾਈ ਹੱਡਬੀਤੀ

ਪੀੜਤ ਧਿਰ ਦਾ ਦੋਸ਼ ਹੈ ਕਿ ਏਅਰਪੋਰਟ ’ਤੇ ਦੇਵਰਾਜ ਦੇ ਜਾਣਕਾਰ ਨੇ ਬੇਟੇ ਨੂੰ ਏਅਰ ਟਿਕਟ ਦੇਣੀ ਸੀ। ਜਦੋਂ ਰਾਜਿੰਦਰ ਪਾਲ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਕਿਸੇ ਹੋਰ ਦੇਸ਼ ਦੀ ਟਿਕਟ ਦਿੱਤੀ ਗਈ। ਪੁੱਛਣ ’ਤੇ ਬਹਾਨਾ ਬਣਾਇਆ ਕਿ ਕੋਰੋਨਾ ਕਾਰਨ ਫਲਾਈਟ ਬਦਲ-ਬਦਲ ਕੇ ਅਮਰੀਕਾ ਜਾਵੇਗੀ। 22 ਜੂਨ 2021 ਨੂੰ ਰਾਜਿੰਦਰਪਾਲ ਨੂੰ ਦਿੱਲੀ ਤੋਂ ਰਸ਼ੀਆ ਭੇਜਿਆ ਗਿਆ। ਏਜੰਟ ਨੇ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਪੀੜਤ ਧਿਰ ਨੇ ਵੱਖ-ਵੱਖ ਤਰੀਕਾਂ ਨੂੰ ਉਸਨੂੰ 17 ਲੱਖ ਰੁਪਏ ਹੋਰ ਦੇ ਦਿੱਤੇ। ਮੁਲਜ਼ਮ ਏਜੰਟ ਨੇ 6 ਜੁਲਾਈ 2021 ਨੂੰ ਰਾਜਿੰਦਰ ਪਾਲ ਨੂੰ ਰਸ਼ੀਆ ਤੋਂ ਸਰਬੀਆ ਭੇਜ ਦਿੱਤਾ। 24 ਸਤੰਬਰ 2021 ਨੂੰ ਸਰਬੀਆ ਤੋਂ ਘਾਨਾ ਅਤੇ 3 ਅਪ੍ਰੈਲ 2022 ਨੂੰ ਘਾਨਾ ਤੋਂ ਬਾਕੂ ਅਤੇ ਫਿਰ ਇਟਲੀ ਭੇਜ ਦਿੱਤਾ। ਸੁਰਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਬੇਟੇ ਨਾਲ ਗੱਲ ਹੁੰਦੀ ਰਹੀ ਪਰ ਏਜੰਟ ਸਾਰੇ ਪੈਸੇ ਮੰਗ ਰਿਹਾ ਸੀ।

ਬਾਅਦ ਵਿਚ ਪਤਾ ਲੱਗਾ ਕਿ ਏਜੰਟ ਗੈਰ-ਕਾਨੂੰਨੀ ਢੰਗ ਨਾਲ ਬੇਟੇ ਨੂੰ ਅਮਰੀਕਾ ਪਹੁੰਚਾਉਣਾ ਚਾਹੁੰਦਾ ਹੈ, ਜਿਸ ਦਾ ਵਿਰੋਧ ਕਰਨ ’ਤੇ ਏਜੰਟ ਨੇ ਵਿਦੇਸ਼ ਵਿਚ ਬੈਠੇ ਬੇਟੇ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸੇ ਵਿਚਕਾਰ ਇਟਲੀ ਵਿਚ ਰਾਜਿੰਦਰਪਾਲ ਨਾਲ ਏਜੰਟ ਦੇ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ। ਸੁਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਹੁਣ ਵਿਦੇਸ਼ ਵਿਚ ਗਾਇਬ ਹੋ ਚੁੱਕਾ ਹੈ। ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਏਜੰਟ ਦੇ ਲੋਕਾਂ ਨੇ ਹੀ ਉਸ ਨੂੰ ਉਥੋਂ ਭਾਰਤ ਲਈ ਡਿਪੋਰਟ ਕਰਵਾ ਦਿੱਤਾ ਹੈ। ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਏਜੰਟ ਦੇਵਰਾਜ ਅਤੇ ਭੋਲਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਅੱਜ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਜਾਣੋ ਕਿਉਂ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News