ਚੰਡੀਗੜ੍ਹ ''ਚ ਫੂਕਿਆ ਜਾਵੇਗਾ ਦੇਸ਼ ਦਾ ਸਭ ਤੋਂ ਵੱਡਾ ''ਰਾਵਣ'' (ਵੀਡੀਓ)

09/24/2019 2:41:50 PM

ਚੰਡੀਗੜ੍ਹ : ਦੁਸਹਿਰੇ ਦਾ ਤਿਉਹਾਰ ਆਉਣ ਹੀ ਵਾਲਾ ਹੈ, ਜਿਸ ਕਾਰਨ ਹਰ ਕਿਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਤਿਆਰ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਸ ਵਾਰ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਜੋ ਦੁਸਹਿਰਾ ਮਨਾਇਆ ਜਾਵੇਗਾ, ਉਹ ਬੇਹੱਦ ਦੀ ਖਾਸ ਹੋਵੇਗਾ ਕਿਉਂਕਿ ਸ਼ਹਿਰ 'ਚ ਜਿਹੜਾ ਰਾਵਣ ਦਾ ਬੁੱਤ ਫੂਕਿਆ ਜਾਵੇਗਾ, ਉਸ ਨੂੰ ਵਿਸ਼ੇਸ਼ ਤੌਰ 'ਤੇ ਤਿਆਰਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸ਼ਹਿਰ 'ਚ ਦੇਸ਼ ਦਾ ਸਭ ਤੋਂ ਵੱਡਾ 221 ਫੁੱਟ ਦਾ ਰਾਵਣ ਦਾ ਬੁੱਤ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਇਹ ਬੁੱਤ ਵਾਟਰ ਪਰੂਫ ਹੋਵੇਗਾ ਅਤੇ ਇਸ 'ਤੇ ਮੀਂਹ ਦਾ ਕੋਈ ਅਸਰ ਨਹੀਂ ਹੋਵੇਗਾ।

ਸ਼ਹਿਰ ਦੀ 'ਸ਼ਿਵ ਪਾਰਵਤੀ ਸੰਸਥਾ' ਇਸ ਬੁੱਤ ਨੂੰ ਬਣਾਉਣ 'ਤੇ ਆਪਣਾ ਪੈਸਾ ਖਰਚ ਕਰ ਰਹੀ ਹੈ ਅਤੇ ਇਸ ਦੇ ਲਈ ਪਿਛਲੇ 6 ਮਹੀਨਿਆਂ ਤੋਂ 40 ਕਾਰੀਗਰ ਲੱਗੇ ਹੋਏ ਹਨ। ਬੁੱਤ ਤਿਆਰ ਕਰਨ ਵਾਲੇ ਤੇਜਿੰਦਰ ਚੌਹਾਨ ਦਾ ਕਹਿਣਾ ਹੈ ਕਿ ਉਹ ਸਾਲ 1987 ਤੋਂ ਹੀ ਰਾਵਣ ਦੇ ਬੁੱਤ ਤਿਆਰ ਕਰ ਰਹੇ ਹਨ। ਦੇਸ਼ ਦਾ ਸਭ ਤੋਂ ਵੱਡਾ ਰਾਵਣ ਦਾ ਬੁੱਤ ਬਣਨ ਕਾਰਨ ਸ਼ਹਿਰ 'ਚ ਦੁਸਹਿਰੇ ਦੇ ਮੌਕੇ 'ਤੇ ਲੋਕਾਂ ਦੀ ਸੁਰੱਖਿਆ ਦੇ ਵੀ ਪੂਰੀ ਪ੍ਰਬੰਧ ਕੀਤੇ ਗਏ ਹਨ।


Babita

Content Editor

Related News