ਨਸ਼ੇ ਦੀਆਂ 360 ਗੋਲੀਆਂ ਸਮੇਤ 2 ਨੌਜਵਾਨ ਕਾਬੂ

Monday, Sep 02, 2024 - 02:56 PM (IST)

ਨਸ਼ੇ ਦੀਆਂ 360 ਗੋਲੀਆਂ ਸਮੇਤ 2 ਨੌਜਵਾਨ ਕਾਬੂ

ਖਰੜ (ਰਣਬੀਰ) : ਮਜਾਤ ਪੁਲਸ ਵਲੋਂ 2 ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਸਣੇ ਕਾਬੂ ਕਰ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਤਫਤੀਸ਼ੀ ਚਰਨਜੀਤ ਸਿੰਘ ਮੁਤਾਬਕ ਗਸ਼ਤ ਦੇ ਸਿਲਸਿਲੇ ''ਚ ਉਹ ਸਣੇ ਪੁਲਸ ਪਾਰਟੀ ਐੱਸ. ਵਾਈ. ਐੱਲ ਨਹਿਰ ਵੱਲ ਜਾ ਰਹੇ ਸਨ ਕਿ ਇਸੇ ਦੌਰਾਨ ਚੂੰਨੀ ਰੋਡ ਤੋਂ ਮਲੇਰ ਕੋਟਲਾ ਨਰਸਰੀ ਵਾਲੇ ਪਾਸੇ ਕੱਚੇ ਰਾਹ 'ਤੇ 2 ਨੌਜਵਾਨ ਸ਼ੱਕੀ ਹਾਲਾਤ 'ਚ ਮੌਜੂਦ ਨਜ਼ਰ ਆਏ।

ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਵੇਖ ਕੇ ਆਪਣੇ ਕੋਲ ਰੱਖਿਆ ਇੱਕ ਬੈਗ ਆਪਣੇ ਤੋਂ ਦੂਰ ਸੁੱਟ, ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੀ ਇਸ ਹਰਕਤ 'ਤੇ ਸ਼ੱਕ ਹੁੰਦਿਆਂ ਸਾਰ ਜਿਵੇਂ ਹੀ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਕਾਬੂ ਕਰ ਉਨ੍ਹਾਂ ਦੀ ਪਛਾਣ ਜਾਨਣੀ ਚਾਹੀ ਤਾਂ ਇੱਕ ਨੇ ਆਪਣਾ ਨਾਮ ਸਾਹਿਲ ਕੁਮਾਰ, ਜਦੋਂ ਕਿ ਦੂਸਰੇ ਨੇ ਅਜੇ ਕੁਮਾਰ ਦੱਸਿਆ। ਇਸ ਮਗਰੋਂ ਪੁਲਸ ਨੇ ਜਦੋਂ ਨੌਜਵਾਨਾਂ ਵਲੋਂ ਸੁੱਟੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸਫ਼ੈਦ ਰੰਗ ਦੀਆਂ ਕੁੱਲ 360 ਗੋਲੀਆਂ ਬਰਾਮਦ ਕਰ ਲਈਆਂ ਗਈਆਂ।

ਇਨ੍ਹਾਂ ਬਾਰੇ ਨੌਜਵਾਨਾਂ ਨੂੰ ਪੁੱਛਣ 'ਤੇ ਉਨ੍ਹਾਂ ਉਕਤ ਨਸ਼ੇ ਦੀਆਂ ਗੋਲੀਆਂ‌ ਹੋਣ ਦਾ ਖ਼ੁਲਾਸਾ ਕੀਤਾ ਹਨ। ਇਸ 'ਤੇ ਪੁਲਸ ਵਲੋਂ ਉਕਤ ਦੋਹਾਂ ਨੂੰ ਹਿਰਾਸਤ 'ਚ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News