ਬਿਨਾਂ ਪਰਮਿੱਟ ਦੇ ਲਿਜਾਣ ਵਾਲੇ ਗੈਂਗ ਦਾ ਪਰਦਾਫਾਸ਼, 2 ਲੋਕ ਗ੍ਰਿਫ਼ਤਾਰ

Saturday, Apr 22, 2023 - 03:34 PM (IST)

ਬਿਨਾਂ ਪਰਮਿੱਟ ਦੇ ਲਿਜਾਣ ਵਾਲੇ ਗੈਂਗ ਦਾ ਪਰਦਾਫਾਸ਼, 2 ਲੋਕ ਗ੍ਰਿਫ਼ਤਾਰ

ਲੁਧਿਆਣਾ (ਰਿਸ਼ੀ) : ਬੱਸ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਬਿਨਾਂ ਪਰਮਿੱਟ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਸਵਾਰੀਆਂ ਨੂੰ ਲਿਜਾਣ ਵਾਲੇ ਗੈਂਗ ਦਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ।

ਪੁਲਸ ਨੇ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਫ਼ਰਾਰ ਹਨ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਨਿਵਾਸੀ ਖੰਨਾ ਅਤੇ ਦਲਬੀਰ ਸਿੰਘ ਨਿਵਾਸੀ ਪਟਿਆਲਾ, ਜਦੋਂਕਿ ਫ਼ਰਾਰ ਦੀ ਪਛਾਣ ਸ਼ਮਸ਼ੇਰ ਸਿੰਘ ਅਤੇ ਜੱਸੀ ਨਿਵਾਸੀ ਪਿੰਡ ਪਵਾ ਵਜੋਂ ਹੋਈ ਹੈ।


author

Babita

Content Editor

Related News