ਔਰਤਾਂ ਤੋਂ ਮੋਬਾਇਲ ਖੋਹਣ ਵਾਲੇ 2 ਕਾਬੂ, 2 ਫਰਾਰ

Sunday, Dec 31, 2017 - 08:35 AM (IST)

ਜਲੰਧਰ, (ਰਾਜੇਸ਼)— ਔਰਤ ਦਾ ਮੋਬਾਇਲ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਥਾਣਾ ਨੰਬਰ 5 ਦੀ ਪੁਲਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੇ ਨਾਲ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਹੋਰਨਾਂ ਦੀ ਤਲਾਸ਼ ਜਾਰੀ ਹੈ। ਥਾਣਾ ਨੰਬਰ 5 ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਜਾਲਾ ਨਗਰ ਬਸਤੀ ਸ਼ੇਖ ਇਲਾਕੇ ਵਿਖੇ ਲੁਟੇਰੇ ਔਰਤ ਤੋਂ ਮੋਬਾਇਲ ਝਪਟ ਕੇ ਲੈ ਗਏ ਸਨ, ਜਿਸ 'ਤੇ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੋਇਆ ਸੀ ਕਿ ਪੁਲਸ ਨੇ ਨਾਕਾਬੰਦੀ ਦੌਰਾਨ ਗਗਨਦੀਪ ਪੁੱਤਰ ਗੁਰਮੀਤ ਵਾਸੀ ਤਲਵਾੜਾ ਕਾਲੋਨੀ ਮੰਡ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਲੁੱਟ ਦੀ ਵਾਰਦਾਤ ਹੱਲ ਹੋ ਗਈ। ਪੁਲਸ ਨੇ ਗਗਨਦੀਪ ਤੋਂ ਲੁੱਟ ਦਾ ਮੋਬਾਇਲ ਵੀ ਬਰਾਮਦ ਕਰ ਲਿਆ ਹੈ। ਉਸਦੇ ਸਾਥੀ ਲਹਿਰੀ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਤਲਾਸ਼ ਜਾਰੀ ਹੈ। ਉਥੇ ਪੁਲਸ ਨੇ ਲੁੱਟ-ਖੋਹ ਦੇ ਕੇਸ ਵਿਚ ਰਜਤ ਵਾਸੀ ਭਾਰਗੋ ਕੈਂਪ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਦੂਸਰਾ ਸਾਥੀ ਬੱਬੂ ਫਰਾਰ ਹੈ।
 


Related News