ਸਤਲੁਜ ਦਰਿਆ 'ਚ ਨਹਾਉਣ ਗਏ 2 ਦੋਸਤ ਡੁੱਬੇ! ਇੱਕ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ

Thursday, Jun 12, 2025 - 08:20 PM (IST)

ਸਤਲੁਜ ਦਰਿਆ 'ਚ ਨਹਾਉਣ ਗਏ 2 ਦੋਸਤ ਡੁੱਬੇ! ਇੱਕ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ

ਮਾਛੀਵਾੜਾ ਸਾਹਿਬ (ਟੱਕਰ) : ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਬਲੀਏਵਾਲ ਦੇ 2 ਨੌਜਵਾਨ ਅੱਜ ਨਹਾਉਣ ਲਈ ਦਰਿਆ ਦੇ ਪਾਣੀ ਵਿਚ ਉੱਤਰੇ ਤਾਂ ਉੱਥੇ ਉਹ ਡੁੱਬ ਗਏ ਜਿਨ੍ਹਾਂ ’ਚੋਂ ਸ਼ੁਭਪ੍ਰੀਤ ਸਿੰਘ (29) ਦੀ ਲਾਸ਼ ਬਰਾਮਦ ਹੋ ਗਈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ਼ ਰਾਜੂ ਦੀ ਗੋਤਾਖੋਰਾਂ ਵਲੋਂ ਤਲਾਸ਼ ਕੀਤੀ ਜਾ ਰਹੀ ਹੈ। 

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਗਹਿਰੇ ਦੋਸਤ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਪਣੇ 2 ਹੋਰ ਸਾਥੀਆਂ ਸਮੇਤ ਨੇੜੇ ਹੀ ਵਗਦੇ ਸਤਲੁਜ ਦਰਿਆ ਵਿਚ ਨਹਾਉਣ ਚਲੇ ਗਏ। ਸਤਲੁਜ ਦਰਿਆ ਕਿਨਾਰੇ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾਹ ਕੇ ਪਾਣੀ ਵਿਚ ਛਲਾਂਗ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਗਹਿਰਾ ਸੀ। ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਿਆ ਤੇ ਉਸ ਨੂੰ ਸ਼ੁਭਪ੍ਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਗਹਿਰੇ ਪਾਣੀ ਦੀ ਲਪੇਟ ਵਿਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਨੇੜਲੇ ਹੀ ਪਿੰਡ ਦੇ ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਨੇ ਦਰਿਆ ਵਿਚ ਛਾਲ ਮਾਰ ਕੇ ਸ਼ੁਭਪ੍ਰੀਤ ਸਿੰਘ ਦੀ ਲਾਸ਼ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਵਲੋਂ ਗੁਰਮੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ।

PunjabKesari

ਪੜ੍ਹਿਆ ਲਿਖਿਆ ਤੇ ਨੇਕ ਸੁਭਾਅ ਵਾਲਾ ਸੀ ਮ੍ਰਿਤਕ ਸ਼ੁਭਪ੍ਰੀਤ ਸਿੰਘ
ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮਰਿਆ ਨੌਜਵਾਨ ਸ਼ੁਭਪ੍ਰੀਤ ਸਿੰਘ ਕਾਫ਼ੀ ਪੜ੍ਹਿਆ ਲਿਖਿਆ ਸੀ ਜੋ ਘਰ ਵਿਚ ਆਨਲਾਈਨ ਹੀ ਕੰਮ ਕਰਦਾ ਸੀ। ਨੌਜਵਾਨ ਅਜੇ ਕੁਆਰਾ ਸੀ ਅਤੇ ਨੇਕ ਸੁਭਾਅ ਦਾ ਮਾਲਕ ਹੋਣ ਕਾਰਨ ਪਿੰਡ ਦਾ ਹਰੇਕ ਵਿਅਕਤੀ ਉਸਦੀ ਮੌਤ ਕਾਰਨ ਗ਼ਮਗੀਨ ਸੀ। ਸ਼ੁਭਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੁਰਮੀਤ ਸਿੰਘ ਨੇ ਅਚਾਨਕ ਅੱਤ ਦੀ ਗਰਮੀ ਕਾਰਨ ਦਰਿਆ ਵਿਚ ਜਾ ਕੇ ਨਹਾਉਣ ਦਾ ਮਨ ਬਣਾਇਆ ਪਰ ਹੋਣੀ ਅੱਗੇ ਉਨ੍ਹਾਂ ਦੇ ਇੰਤਜ਼ਾਰ ਵਿਚ ਖੜੀ ਸੀ ਜੋ ਕਿ ਮੌਤ ਦਾ ਕਾਰਨ ਬਣ ਗਈ। ਇੱਕ ਨੌਜਵਾਨ ਦੀ ਮੌਤ ਅਤੇ ਦੂਸਰੇ ਦੀ ਦਰਿਆ ਵਿਚ ਡੁੱਬਣ ਕਾਰਨ ਕੋਈ ਥਹੁ ਪਤਾ ਨਾ ਲੱਗਣ ਕਾਰਨ ਸਾਰੇ ਪਿੰਡ ਦਾ ਮਾਹੌਲ ਬੜਾ ਗ਼ਮਗੀਨ ਸੀ। ਦੂਸਰਾ ਨੌਜਵਾਨ ਗੁਰਮੀਤ ਸਿੰਘ ਪਿੰਡ ਵਿਚ ਹੀ ਮੋਬਾਇਲਾਂ ਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ ਜਿਸ ਦੀਆਂ 2 ਛੋਟੀਆਂ ਛੋਟੀਆਂ ਧੀਆਂ ਹਨ। ਉਸਦੇ ਘਰ ਵੀ ਮਾਹੌਲ ਬੜਾ ਗ਼ਮਗੀਨ ਬਣਿਆ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News