ਪੰਜਾਬੀ ਮੁਟਿਆਰ ਦੀ ਕੈਨੇਡਾ ''ਚ ਭੇਤਭਰੇ ਹਾਲਾਤਾਂ ''ਚ ਮੌਤ ! ਕਿਰਾਏ ਦੇ ਮਕਾਨ ''ਚ ਮਿਲੀ ਲਾਸ਼
Monday, Apr 27, 2026 - 09:45 AM (IST)
ਅਹਿਮਦਗੜ੍ਹ (ਇਰਫਾਨ, ਸਾਹਿਲ, ਪੁਰੀ)- ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਅਹਿਮਦਗੜ੍ਹ ਦੇ ਸੰਜੀਵ ਕੁਮਾਰ ਜਿੰਦਲ ਦੇ ਪਰਿਵਾਰ ਦੀ ਇਕਲੌਤੀ ਧੀ ਪ੍ਰਤਿਭਾ ਗੁਪਤਾ (29) ਦੀ ਬਰੈਂਪਟਨ ਸ਼ਹਿਰ ਵਿਖੇ ਅਚਾਨਕ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀ ਪੌੜੀ ਦੇ ਕੋਲ ਪਈ ਮਿਲੀ। ਜਦੋਂ ਉਸ ਦੀ ਮੌਤ ਹੋਈ ਤਾਂ ਉਸ ਵੇਲੇ ਮਕਾਨ ਮਾਲਕ ਅਮਰੀਕਾ ਗਿਆ ਹੋਇਆ ਸੀ ਤੇ ਘਰ 'ਚ ਪ੍ਰਤਿਭਾ ਤੋਂ ਬਿਨਾਂ ਕੋਈ ਨਹੀਂ ਸੀ।
ਜਦੋਂ ਮਾਪਿਆਂ ਨੇ ਪ੍ਰਤਿਭਾ ਦੇ ਨੰਬਰ ’ਤੇ ਕਈ ਵਾਰ ਫ਼ੋਨ ਕੀਤਾ ਤੇ ਉਨ੍ਹਾਂ ਦਾ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਉਸ ਦੇ ਕੰਪਨੀ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਮਲੇ ਵਿਚ ਕੈਨੇਡਾ ਪੁਲਸ ਤੋਂ ਮਦਦ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਘਰ ਜਾ ਕੇ ਜਾਂਚ ਕੀਤੀ ਤਾਂ ਉਸ ਦੀ ਲਾਸ਼ ਪੌੜੀ ਕੋਲ ਪਈ ਹੋਈ ਬਰਾਮਦ ਹੋਈ।
ਇਹ ਵੀ ਪੜ੍ਹੋ- ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ ਜੁਰਮਾਨਾ
ਸ਼ਨੀਵਾਰ ਸਵੇਰੇ ਪ੍ਰਤਿਭਾ ਦੀ ਆਪਣੇ ਮਾਤਾ-ਪਿਤਾ ਨਾਲ ਗੱਲ ਹੋਈ ਸੀ ਤਾਂ ਉਹ ਬਹੁਤ ਖੁਸ਼ ਸੀ, ਪਰ ਸ਼ਾਮ ਵੇਲੇ ਉਸ ਦਾ ਕੋਈ ਜਵਾਬ ਨਹੀਂ ਆਇਆ। ਪ੍ਰਤਿਭਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ’ਤੇ ਕੈਨੇਡਾ ਗਈ ਸੀ ਅਤੇ ਇਸ ਵੇਲੇ ਇਕ ਨਿੱਜੀ ਟ੍ਰਾਂਸਪੋਰਟ ਕੰਪਨੀ ਵਿਚ ਕੰਮ ਕਰ ਰਹੀ ਸੀ। ਫਿਲਹਾਲ ਉਸ ਦੀ ਮੌਤ ਕਿਵੇਂ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਤਿਭਾ ਦੀ ਇਸ ਬੇਵਕਤੀ ਮੌਤ ਕਾਰਨ ਉਸ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
