ਸਮਰਾਲਾ 'ਚ ਭਿਆਨਕ ਹਾਦਸੇ ਨੇ ਤਬਾਹ ਕੀਤਾ ਪਰਿਵਾਰ, ਮਾਂ-ਧੀ ਦੀ ਮੌਤ, ਪਿਓ ਦੀ ਹਾਲਤ ਗੰਭੀਰ

Monday, Jun 14, 2021 - 12:22 PM (IST)

ਸਮਰਾਲਾ 'ਚ ਭਿਆਨਕ ਹਾਦਸੇ ਨੇ ਤਬਾਹ ਕੀਤਾ ਪਰਿਵਾਰ, ਮਾਂ-ਧੀ ਦੀ ਮੌਤ, ਪਿਓ ਦੀ ਹਾਲਤ ਗੰਭੀਰ

ਸਮਰਾਲਾ (ਗਰਗ) : ਸਮਰਾਲਾ ਨੇੜੇ  ਸੋਮਵਾਰ ਨੂੰ ਕੁੱਬੇ ਟੋਲ ਪਲਾਜ਼ਾ ਵਿਖੇ ਮੋਟਰਸਾਈਕਲ ਸਵਾਰ ਇਕ ਪਰਿਵਾਰ ਦੇ ਦੋ ਜੀਆਂ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ’ਚ 34 ਸਾਲਾ ਇਕ ਜਨਾਨੀ ਅਤੇ ਉਸ ਦੀ 6 ਸਾਲ ਦੀ ਮਾਸੂਮ ਧੀ ਸ਼ਾਮਲ ਹੈ, ਜਦੋਂ ਕਿ ਮੋਟਰਸਾਈਕਲ ਚਾਲਕ ਮ੍ਰਿਤਕ ਜਨਾਨੀ ਦੇ ਪਤੀ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਕੁੜੀ ਨੂੰ ਮਿਸ ਕਾਲ ਮਾਰਨ 'ਤੇ 10ਵੀਂ ਜਮਾਤ ਦੇ ਮੁੰਡੇ ਨੂੰ ਮਿਲੀ ਭਿਆਨਕ ਸਜ਼ਾ, ਹੈਰਾਨ ਕਰ ਦੇਵੇਗਾ ਪੂਰਾ ਵਾਕਿਆ

PunjabKesari

ਇਨ੍ਹਾਂ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਵਾਸੀ ਪਿੰਡ ਲਲਤੋਂ (ਲੁਧਿਆਣਾ) ਅੱਜ ਸਵੇਰੇ ਆਪਣੀ ਪਤਨੀ ਇੰਦਰਜੀਤ ਕੌਰ (34) ਅਤੇ 6 ਸਾਲਾ ਦੀ ਧੀ ਗਗਨਦੀਪ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ। ਸਮਰਾਲਾ ਨੇੜੇ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਵਿਖੇ ਪੁੱਜਣ ’ਤੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨਾਲ ਇਨ੍ਹਾਂ ਦੀ ਸਿੱਧੀ ਟੱਕਰ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਤੈਅ ਸਮੇਂ ਤੋਂ ਪਹਿਲਾਂ ਪੁੱਜਾ 'ਮਾਨਸੂਨ', ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ

ਇਹ ਟੱਕਰ ਇੰਨੀ ਭਿਆਨਕ ਸਾਬਤ ਹੋਈ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਸੁਖਵੀਰ ਸਿੰਘ ਦੀ ਪਤਨੀ ਇੰਦਰਜੀਤ ਕੌਰ ਅਤੇ ਉਸ ਦੀ ਮਾਸੂਮ ਧੀ ਗਗਨਦੀਪ ਕੌਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਕਾਰ ਦਾ ਚਾਲਕ ਜਿਸ ਦੀ ਪਛਾਣ ਲੁਧਿਆਣਾ ਦੇ ਦੁੱਗਰੀ ਵਾਸੀ ਰਵਿੰਦਰ ਸਿੰਘ ਵਜੋਂ ਹੋਈ ਹੈ, ਸਮੇਤ ਮੋਟਰਸਾਈਕਲ ਚਾਲਕ ਸੁਖਵੀਰ ਸਿੰਘ ਦੇ ਗੰਭੀਰ ਸੱਟਾਂ ਵੱਜੀਆਂ।

ਇਹ ਵੀ ਪੜ੍ਹੋ : ਬੋਰੀ 'ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ

ਦੋਵੇਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਮੁੱਢਲੀ ਸਹਾਇਤਾ ਮਗਰੋਂ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਸੁਖਵੀਰ ਸਿੰਘ ਦੀ ਹਾਲਤ ਵੀ ਅਜੇ ਗੰਭੀਰ ਦੱਸੀ ਜਾ ਰਹੀ ਹੈ। ਦੋਵੇਂ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਨੋਟ : ਪੰਜਾਬ 'ਚ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News