ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...

Sunday, Apr 26, 2026 - 11:45 AM (IST)

ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...

ਚੰਡੀਗੜ੍ਹ: ਬਿਜਲੀ ਵਿਭਾਗ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਸੂਬੇ ਵਿਚ ਮੈਨਟੇਨੈਂਸ ਸਬੰਧੀ ਐਲਾਨੇ ਗਏ ਬਿਜਲੀ ਦੇ ਕੱਟਾਂ 'ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਹੁਕਮਾਂ ਅਨੁਸਾਰ 30 ਅਪ੍ਰੈਲ ਤੱਕ 11 ਕੇਵੀ (11 kV) ਅਤੇ ਇਸ ਤੋਂ ਉੱਪਰ ਦੇ ਕਿਸੇ ਵੀ ਕੰਮ (PTW) ਦੀ ਇਜਾਜ਼ਤ ਬਿਨਾਂ ਜ਼ੋਨਲ ਦਫ਼ਤਰ ਦੀ ਲਿਖਤੀ ਮਨਜ਼ੂਰੀ ਦੇ ਨਹੀਂ ਦਿੱਤੀ ਜਾਵੇਗੀ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਤੈਅ ਕੀਤੇ ਗਏ ਸਾਰੇ ਸ਼ਟਡਾਊਨ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਫੀਲਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੱਲ ਰਹੇ ਮੇਨਟੇਨੈਂਸ ਦੇ ਕੰਮ ਨੂੰ ਤੁਰੰਤ ਬੰਦ ਕਰਨ ਅਤੇ ਬਿਜਲੀ ਦੀ ਸਪਲਾਈ ਜਲਦ ਤੋਂ ਜਲਦ ਬਹਾਲ ਕਰਨਾ ਯਕੀਨੀ ਬਣਾਉਣ। ਵਿਭਾਗ ਨੇ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।

ਇਨ੍ਹਾਂ ਸ਼ਹਿਰਾਂ ਵਿਚ ਲੱਗਣੇ ਸਨ ਕੱਟ:

ਇਸ ਫੈਸਲੇ ਤੋਂ ਪਹਿਲਾਂ ਬਿਜਲੀ ਵਿਭਾਗ ਨੇ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿਚ ਬਿਜਲੀ ਕੱਟ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹੋਏ ਸਨ, ਜਿਨ੍ਹਾਂ ਵਿਚ ਹੇਠ ਲਿਖੇ ਇਲਾਕੇ ਪ੍ਰਮੁੱਖ ਸਨ:

ਜਲੰਧਰ: ਨਿਊ ਮਾਡਲ ਟਾਊਨ, ਲੇਦਰ ਕੰਪਲੈਕਸ, ਆਬਾਦਪੁਰਾ ਅਤੇ ਹੋਰ ਬਾਜ਼ਾਰਾਂ ਵਿਚ ਬਿਜਲੀ ਬੰਦ ਰਹਿਣੀ ਸੀ।

ਲੁਧਿਆਣਾ: ਸਾਹਨੇਵਾਲ ਰੋਡ, ਜਨਤਾ ਨਗਰ, ਮੋਤੀ ਨਗਰ, ਟ੍ਰਾਂਸਪੋਰਟ ਨਗਰ, ਦੋਰਾਹਾ, ਅਤੇ ਆਲਮਗੀਰ ਸਮੇਤ ਕਈ ਉਦਯੋਗਿਕ ਖੇਤਰਾਂ ਵਿੱਚ ਕੱਟ ਲਗਾਉਣ ਦੀ ਯੋਜਨਾ ਸੀ। 

ਮੋਹਾਲੀ: ਫੇਜ਼-7, ਐੱਚ-ਬਲਾਕ ਅਤੇ ਜ਼ੀਰਕਪੁਰ ਦੇ ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ ਵਰਗੇ ਇਲਾਕੇ ਪ੍ਰਭਾਵਿਤ ਹੋਣੇ ਸਨ।

ਅੰਮ੍ਰਿਤਸਰ: ਲਾਹੌਰੀ ਗੇਟ, ਇੰਦਰਾ ਕਲੋਨੀ, ਨਵਾਂ ਕੋਟ ਅਤੇ ਕਟੜਾ ਸੰਤ ਸਿੰਘ ਵਰਗੇ ਖੇਤਰ ਸੂਚੀ ਵਿਚ ਸ਼ਾਮਲ ਸਨ।

ਪਟਿਆਲਾ: ਸੈਂਟਰਲ ਜੇਲ੍ਹ, ਪੁਲਸ ਲਾਈਨ, ਮਿੰਨੀ ਸਕੱਤਰੇਤ, ਮੋਦੀ ਕਾਲਜ ਅਤੇ ਅਰਜੁਨ ਨਗਰ ਵਰਗੇ ਅਹਿਮ ਇਲਾਕਿਆਂ ਵਿਚ ਕੱਟ ਲਗਾਉਣ ਦਾ ਆਦੇਸ਼ ਸੀ।

 


author

Anmol Tagra

Content Editor

Related News