18 ਟੈਰੀ ਟਰੱਕ ਦੀ ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਸੜ ਕੇ ਸੁਆਹ

Sunday, Apr 19, 2026 - 08:04 PM (IST)

18 ਟੈਰੀ ਟਰੱਕ ਦੀ ਬੈਟਰੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੋ ਗੱਡੀਆਂ ਸੜ ਕੇ ਸੁਆਹ

ਮਹਿਲ ਕਲਾਂ (ਲਕਸ਼ਦੀਪ ਗਿੱਲ) : ਅਚਾਨਕ ਮਹਿਲ ਕਲਾਂ ਤੋਂ ਕੁਝ ਦੂਰੀ ਤੇ ਸਥਿਤ, ਟਰੋਲ ਪਲਾਜ਼ੇ ਵਾਲੀ ਜਗ੍ਹਾ ਦੇ ਨਜ਼ਦੀਕ, ਦੱਦਾਹੂਰ ਚੈੱਕ ਪੋਸਟ 'ਤੇ ਡੱਬਵਾਲੀ ਤੋਂ ਜਿਪਸਨ ਨਾਲ ਭਰੀ 18 ਟੈਰੀ ਗੱਡੀ ਨੰਬਰ PB 03 V 9357 ਜਿਸ ਨੇ ਅੱਗੇ ਰੋਪੜ ਜਾਣਾ ਸੀ, ਚੈੱਕ ਪੋਸਟ ਵਾਲੀ ਜਗ੍ਹਾ ਤੇ ਬਣੇ ਢਾਬੇ ਤੇ ਚਾਹ ਪਾਣੀ ਪੀਣ ਲਈ ਰੁਕੇ ਤਾਂ ਗੱਡੀ ਦੇ ਬੈਟਰੀ ਦਾ ਸਰਕਟ ਸ਼ਾਟ ਹੋਣ ਕਰਕੇ, ਦੋ ਗੱਡੀਆਂ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਗੱਡੀ ਨੂੰ ਚਲਾਉਣ ਵਾਲਾ ਡਰਾਇਵਰ ਵੇਗ ਮੁਹੰਮਦ ਉਰਫ ਮਨੀ ਤੇ ਦੂਜੀ ਗੱਡੀ ਦਾ ਡਰਾਈਵਰ ਸੋਮਾ ਸਿੰਘ ਦੋਵੇਂ ਡਰਾਈਵਰ ਗੱਡੀ ਚੋਂ ਬਾਹਰ ਹੋਣ ਕਰ ਕੇ ਵਾਲ-ਵਾਲ ਬਚ ਗਏ।

PunjabKesari

ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲੱਗੇ ਮਿਸਤਰੀ ਕੇਵਲ ਸਿੰਘ ਵੀ ਹਲਕਾ ਅੱਗ ਦੇ ਚਪੇਟ ਵਿਚ ਆ ਗਿਆ, ਜਿਸ ਨੂੰ ਜਲਦੀ ਨਾਲ ਬਚਾ ਲਿਆ ਗਿਆ। ਇਸ ਸਬੰਧੀ ਗੱਲ ਕਰਦਿਆਂ ਗੱਡੀ ਦੇ ਮਾਲਕ ਦੇ ਭਰਾ ਗੁਰਚਰਨ ਸਿੰਘ ਵਾਸੀ ਚਤਰਾ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਵਿਚ ਤਕਰੀਬਨ ਦੋਵਾਂ ਗੱਡੀਆਂ ਦਾ 35 ਤੋਂ  40 ਲੱਖ ਦਾ ਨੁਕਸਾਨ ਹੋ ਗਿਆ, ਜੋ ਕਿ ਰੋਡ 'ਤੇ ਚੱਲਣ ਯੋਗ ਨਹੀਂ ਹਨ, ਅਤੇ ਉਨ੍ਹਾਂ ਦੀ ਮੁਰੰਮਤ ਕਰਾਉਣਾ ਵੀ ਸੰਭਵ ਨਹੀਂ, ਇਸ ਤੋਂ ਇਲਾਵਾ ਇਸ ਦਾ ਵੱਡਾ ਅਸਰ ਉਨ੍ਹਾਂ ਦੇ ਸੀਜਨ 'ਤੇ ਵੀ ਪਵੇਗਾ। ਅਚਾਨਕ ਹੋਈ ਇਸ ਘਟਨਾ ਨੇ, ਵੱਡਾ ਮਾਲੀ ਨੁਕਸਾਨ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News