ਚੁਰਾ ਪੋਸਤ ਅਤੇ ਅਫੀਮ ਸਮੇਤ 2 ਗ੍ਰਿਫਤਾਰ

Saturday, Aug 05, 2017 - 04:40 PM (IST)


ਨਵਾਂਸ਼ਹਿਰ(ਤ੍ਰਿਪਾਠੀ, ਔਜਲਾ)—ਚੌਕੀ ਜਾਡਲਾ ਦੀ ਪੁਲਸ ਨੇ 10 ਕਿਲੋ ਚੁਰਾ ਪੋਸਤ ਅਤੇ 100 ਗ੍ਰਾਮ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿ੍ਰਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐਸ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਬੱਸ ਅੱਡਾ ਜਾਡਲਾ 'ਚ ਮੌਜੂਦ ਸੀ ਕਿ ਪੁਲਸ ਦੇ ਇਕ ਮੁਖ਼ਬਰ ਖ਼ਾਸ ਨੇ ਜਾਣਕਾਰੀ ਦਿੱਤੀ ਕਿ ਜਾਡਲਾ ਵੱਲੋਂ ਆ ਰਹੇ 10 ਟਾਯਰੀ ਟਰੱਕ 'ਚ ਨਸ਼ੀਲਾ ਪਦਾਰਥ ਰੱਖਿਆ ਗਿਆ ਹੈ। ਜਿਸਦੇ ਅਧਾਰ 'ਤੇ ਪੁਲਸ ਨੇ ਬੈਰੀਕੇਟਿਗ ਕਰਕੇ ਉਕਤ ਟਰੱਕ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਅਫੀਮ ਤੇ 10 ਕਿਲੋ ਚੁਰਾ ਪੋਸਤ ਬਰਾਮਦ ਹੋਇਆ। 
ਪੁਲਸ ਨੇ ਟਰੱਕ ਚਾਲਕ ਸਮੇਤ 2 ਲੋਕ ਜਿਨ੍ਹਾਂ ਦੀ ਪਛਾਣ ਸਤਨਾਮ ਸਿੰਘ ਉਰਫ ਰਾਣਾ ਪੁੱਤਰ ਨਿਰਮਲ ਸਿੰਘ ਵਾਸੀ ਲਿਧਾਣਾ ਝਿੱਕਾ ਅਤੇ ਹਰਦੀਪ ਸਿੰਘ ਉਰਫ਼ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਮੋਰਾਵਾਲੀ ਵਜੋਂ ਹੋਈ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਖਿਲਾਫ ਥਾਣਾ ਸਦਰ ਨਵਾਂਸ਼ਹਿਰ 'ਚ  ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 


Related News