ਮਿਸਤਰੀ ਦਾ ਕਤਲ ਕਰਨ ਵਾਲੇ 2 ਕਾਬੂ

Friday, Sep 29, 2017 - 08:20 AM (IST)

ਮਿਸਤਰੀ ਦਾ ਕਤਲ ਕਰਨ ਵਾਲੇ 2 ਕਾਬੂ

ਚੰਡੀਗੜ੍ਹ  (ਸੁਸ਼ੀਲ) - ਸੈਕਟਰ 38 ਸਥਿਤ ਸ਼ਾਹਪਰ ਕਾਲੋਨੀ ਦੇ ਪਿੱਛੇ ਜੰਗਲ 'ਚ ਮਿਸਤਰੀ ਭੁਪਿੰਦਰ ਸਿੰਘ ਦਾ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਮਲੋਆ ਥਾਣਾ ਪੁਲਸ ਨੇ ਰੇਲਵੇ ਸਟੇਸ਼ਨ ਕੋਲੋਂ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਜ਼ਿਲਾ ਮੁਜ਼ੱਫਰਨਗਰ ਦੇ ਪਿੰਡ ਪਹਾੜਪੁਰ ਨਿਵਾਸੀ ਮੁੰਨਾ ਰਾਮ ਤੇ ਝਾਰਖੰਡ ਦੇ ਪਿੰਡ ਤਿਮਰਾ ਨਿਵਾਸੀ ਜਾਗਰਨ ਦੇ ਰੂਪ 'ਚ ਹੋਈ ਹੈ।ਪੁਲਸ ਨੇ ਦੱਸਿਆ ਕਿ ਮੁੰਨਾ ਰਾਮ ਸੈਕਟਰ 38 'ਚ ਬਣ ਰਹੀ ਸਪੋਰਟਸ ਕੰਪਲੈਕਸ 'ਚ ਚੌਕੀਦਾਰ ਤੇ ਜਾਗਰਣ ਮੁਨਸ਼ੀ ਦਾ ਕੰਮ ਕਰਦਾ ਸੀ। ਮੁੰਨਾ ਰਾਮ ਤੇ ਜਾਗਰਣ ਨੇ ਪੁੱਛਗਿਛ 'ਚ ਦੱਸਿਆ ਕਿ  ਸ਼ਰਾਬ ਪੀਣ ਤੋਂ ਬਾਅਦ ਭੁਪਿੰਦਰ ਸਿੰਘ ਰਾਤ ਨੂੰ ਸਪੋਰਟਸ ਕੰਪਲੈਕਸ 'ਚ ਰਹਿਣਾ ਚਾਹੁੰਦਾ ਸੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਤਿੰਨਾਂ ਵਿਚਕਾਰ ਮਾਰਕੁੱਟ ਹੋਈ। ਮੁੰਨਾ ਰਾਮ ਤੇ ਜਾਗਰਣ ਨੇ ਮਿਲ ਕੇ ਭੁਪਿੰਦਰ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਮਲੋਆ ਥਾਣਾ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਤਿੰਨ-ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਮਲੋਆ ਪੁਲਸ ਥਾਣੇ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ 19 ਸਤੰਬਰ ਨੂੰ ਸ਼ਾਹਪੁਰ ਕਾਲੋਨੀ ਕੋਲ ਜੰਗਲ 'ਚ ਮਿਸਤਰੀ ਭੁਪਿੰਦਰ ਸਿੰਘ ਦਾ ਕਤਲ ਕਰਨ ਵਾਲਿਆਂ ਨੂੰ ਫੜਨ ਲਈ ਮਲੋਆ ਥਾਣਾ ਇੰਚਾਰਜ ਰਾਮ ਰਤਨ ਦੀ ਅਗਵਾਈ 'ਚ ਪੁਲਸ ਟੀਮ ਬਣਾਈ ਸੀ। ਟੀਮ ਨੇ ਜਾਂਚ ਪਤਾ ਕੀਤਾ ਕਿ 19 ਸਤੰਬਰ ਦੀ ਰਾਤ ਨੂੰ ਭੁਪਿੰਦਰ ਸਿੰਘ ਨੇ ਉਸ ਨਾਲ ਕੰਮ ਕਰਨ ਵਾਲੇ ਚੌਕੀਦਾਰ ਮੁੰਨਾ ਰਾਮ ਤੇ ਮੁਨਸ਼ੀ ਜਾਰਗਣ ਨਾਲ ਸ਼ਰਾਬ ਪੀਤੀ ਸੀ। ਕਤਲ ਤੋਂ ਬਾਅਦ ਦੋਵੇਂ ਹੀ ਦੋਸ਼ੀ ਸੈਕਟਰ 38 'ਚ ਸਪੋਰਟਸ ਕੰਪਲੈਕਸ ਤੋਂ ਫਰਾਰ ਸਨ।
ਮਲੋਆ ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਨੂੰ ਬੁੱਧਵਾਰ ਸੂਚਨਾ ਮਿਲੀ ਕਿ ਮੁੰਨਾ ਰਾਮ ਤੇ ਜਾਗਰਣ ਆਪਣਾ ਸਾਮਾਨ ਲੈਣ ਚੰਡੀਗੜ੍ਹ ਆ ਰਹੇ ਹਨ। ਪੁਲਸ ਟੀਮ ਨੇ ਰੇਲਵੇ ਸਟੇਸ਼ਨ ਕੋਲ ਨਾਕਾ ਲਾ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਲੋਹੇ ਦੀ ਰਾਡ ਮਾਰ ਕੇ ਭੁਪਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਦੋਵੇਂ ਜਲੰਧਰ ਚਲੇ ਗਏ ਸਨ। ਉਥੇ ਦਿਹਾੜੀ ਕਰਨ ਤੋਂ ਬਾਅਦ ਰੁਪਏ ਇਕੱਠੇ ਕਰ ਕੇ ਚੰਡੀਗੜ੍ਹ ਆ ਕੇ ਆਪਣਾ ਸਾਮਾਨ ਲੈ ਕੇ ਆਪਣੇ ਪਿੰਡ ਜਾਣ ਦੀ ਯੋਜਨਾ ਬਣਾਈ ਸੀ। ਪੁਲਸ ਨੇ ਲੋਹੇ ਦੀ ਰਾਡ ਬਰਾਮਦ ਕਰ ਲਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।


Related News