ਬੈਂਕ ਦਾ AC ਖ਼ਰਾਬ ਹੋਣ ਕਾਰਨ ਆਧਾਰ ਕਾਰਡ ਦਾ ਕੰਮ ਕਰਾਉਣ ਆਏ ਲੋਕ ਪਰੇਸ਼ਾਨ
Tuesday, Jul 21, 2026 - 05:24 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਐੱਸ. ਬੀ. ਆਈ. ਬੈਂਕ 'ਚ ਸਰਕਾਰ ਵੱਲੋਂ ਨਵਾਂ ਆਧਾਰ ਕਾਰਡ ਬਣਾਉਣ ਅਤੇ ਕਿਸੇ ਨੂੰ ਇਸ ਸਬੰਧੀ ਆ ਰਹੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਵਾਸਤੇ ਕਾਊਂਟਰ ਲਗਾਇਆ ਗਿਆ ਹੈ। ਇਸ ਕਾਊਂਟਰ ਦੇ ਨਜ਼ਦੀਕ ਹੀ ਏ. ਸੀ. ਲੱਗਿਆ ਹੋਇਆ ਹੈ, ਜੋ ਕਿ ਖ਼ਰਾਬ ਪਿਆ ਹੈ, ਇਸ ਕਾਰਨ ਲੋਕ ਗਰਮੀ ਵਿੱਚ ਆਪਣਾ ਕੰਮ ਕਰਾਉਣ ਲਈ ਮਜਬੂਰ ਹਨ। ਇਸ ਸਬੰਧੀ ਬੈਂਕ 'ਚ ਆਧਾਰ ਕਾਰਡ ਦਾ ਕੰਮ ਕਰਾਉਣ ਆਏ ਲੋਕਾਂ ਨੇ ਦੱਸਿਆ ਉਹ ਆਪਣਾ ਆਧਾਰ ਕਾਰਡ ਠੀਕ ਕਰਾਉਣ ਆਏ ਹਨ ਪਰ ਇੱਥੇ ਲੱਗਿਆ ਏ. ਸੀ. ਖ਼ਰਾਬ ਹੈ।
ਉਨ੍ਹਾਂ ਕਿਹਾ ਕਿ ਗਰਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਾਉਣ 'ਚ ਪਰੇਸ਼ਾਨੀ ਆ ਰਹੀ ਹੈ। ਲੋਕਾਂ ਨੇ ਬੈਂਕ ਪ੍ਰਬੰਧਕਾ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਏ. ਸੀ. ਨੂੰ ਜਲਦ ਹੀ ਠੀਕ ਕਰਵਾ ਦਿੱਤਾ ਜਾਵੇਗਾ ਨਹੀਂ ਤਾਂ ਨਵਾਂ ਲਗਵਾ ਦਿੱਤਾ ਜਾਵੇਗਾ ਤਾਂ ਜੋ ਆਧਾਰ ਕਾਰਡ ਦਾ ਕੰਮ ਕਰਾਉਣ ਆਉਣ-ਜਾਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ।
