ਰਾਹ ਜਾਂਦੇ ਲੋਕਾਂ ਤੋਂ ਲੁੱਟਾਂ-ਖੋਹਾਂ ਕਰਨ ਵਾਲੇ ਚੜ੍ਹੇ ਪੁਲਸ ਅੜਿੱਕੇ

Saturday, Jul 25, 2026 - 07:38 PM (IST)

ਰਾਹ ਜਾਂਦੇ ਲੋਕਾਂ ਤੋਂ ਲੁੱਟਾਂ-ਖੋਹਾਂ ਕਰਨ ਵਾਲੇ ਚੜ੍ਹੇ ਪੁਲਸ ਅੜਿੱਕੇ

ਫ਼ਾਜ਼ਿਲਕਾ (ਸੁਖਵਿੰਦਰ ਥਿੰਦ): ਫਾਜ਼ਿਲਕਾ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਥਾਣਾ ਵੈਰੋਕਾ ਪੁਲਸ ਵੱਲੋਂ ਇਕ ਮੋਟਰਸਾਈਕਲ ਸਵਾਰ (ਮਹਿਲਾ ਸਰਪੰਚ ਦੇ ਪਤੀ) ਤੋਂ ਨਕਦੀ ਖੋਹ ਕੇ ਫਰਾਰ ਹੋਏ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੂੰ ਮੁਕੱਦਮਾ ਦਰਜ ਹੋਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਟ੍ਰੇਸ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ।   
   
ਮਦਨ ਲਾਲ ਵਾਸੀ ਪਿੰਡ ਛੱਪੜੀ ਵਾਲਾ ਨੇ ਥਾਣਾ ਵੈਰੋਕਾ ਵਿਖੇ ਇਤਲਾਹ ਦਿੱਤੀ ਕਿ ਉਹ ਮਿਤੀ 22 ਜੁਲਾਈ 2026 ਨੂੰ ਵਕਤ ਕਰੀਬ 3:30 ਵਜੇ ਬਾਅਦ ਦੁਪਹਿਰ ਉਹ ਆਪਣੇ ਮੋਟਰਸਾੲਕਲ ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਜੈਮਲ ਵਾਲਾ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ 49,500/—ਰੁਪਏ ਦੀ ਨਕਦੀ ਖੇਹ ਕੇ ਲੈ ਗਏ। ਜੋ ਮੁਦਈ ਦੇ ਬਿਆਨ ਮੁਤਾਬਿਕ ਮੁਕੱਦਮਾ ਨੰਬਰ 112 ਮਿਤੀ 22—7—2026 ਜੁਰਮ 304,112 ਬੀ.ਐਨ.ਐਸ ਥਾਣਾ ਵੈਰੋਕਾ ਨਾਮਾਲੂਮ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ।
  
ਲਵਦੀਪ ਸਿੰਘ ਗਿੱਲ ਡੀ.ਐੱਸ.ਪੀ (ਸਥਾਨਿਕ) ਫਾਜਿਲਕਾ, ਵਾਧੂ ਚਾਰਜ ਡੀ.ਐੱਸ.ਪੀ ਸਬ ਡਵੀਜਨ ਜਲਾਲਾਬਾਦ ਦੀ ਅਗਵਾਈ ਹੇਠ ਅਤੇ ਐੱਸ.ਆਈ ਪਰਗਟ ਸਿੰਘ ਮੁੱਖ ਅਫਸਰ ਥਾਣਾ ਵੈਰੋਕਾ ਜਲਾਲਾਬਾਦ ਦੀ ਨਿਗਰਾਨੀ ਹੇਠ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ। ਇਹਨਾਂ ਟੀਮਾਂ ਵੱਲੋਂ ਘਟਨਾ ਦੇ ਆਸ ਪਾਸ ਅਤੇ ਲਾਗਲੇ ਪਿੰਡਾਂ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਗਏ। 
  
ਮੁਕੱਦਮਾ ਦਰਜ ਹੋਣ ਤੋਂ 24 ਘੰਟੇ ਦੇ ਅੰਦਰ ਅੰਦਰ ਨੂੰ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੋ ਦੋਸ਼ੀਆਂ 1. ਕਰਨ ਸਿੰਘ ਪੁੱਤਰ ਰੁਲੀਆ ਸਿੰਘ 2. ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਗੋਬਿੰਦ ਨਗਰੀ ਜਲਾਲਾਬਾਦ ਅਤੇ 3. ਰਾਹੁਲ ਪੁੱਤਰ ਮਾਂਗੀ ਲਾਲ ਵਾਸੀ ਟਿੱਬੇ ਵਾਲੀ ਬਸਤੀ ਗੁਰੂ ਹਰਸਹਾਏ (ਜਿਲ੍ਹਾ ਫਿਰੋਜਪੁਰ) ਨੂੰ ਟ੍ਰੇਸ ਕਰ ਲਿਆ ਗਿਆ। ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰੂ ਹਰਸਹਾਏ, ਗੋਲੂਕਾ, ਜਲਾਲਾਬਾਦ, ਬਾਹਮਣੀ ਵਾਲਾ, ਲਾਧੂਕਾ ਅਤੇ ਹੋਰ ਆਸਪਾਸ ਦੇ ਇਲਾਕਿਆਂ ਵਿੱਚ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸਨ ਅਤੇ ਸੁੰਨਸਾਨ ਥਾਵਾਂ ਤੇ ਰਾਹ ਜਾਦੇ ਮੋਟਰ ਸਾਈਕਲ ਸਵਾਰਾਂ ਨੂੰ ਹਥਿਆਰਾਂ ਦਾ ਡਰ ਦੇ ਕੇ ਆਪਣਾ ਨਿਸ਼ਾਨਾ ਬਣਾ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿਨ੍ਹਾਂ ਵੱਲੋਂ ਜਿਆਦਾਤਰ ਨਕਦੀ, ਮੋਬਾਇਲ ਫੋਨ ਅਤੇ ਪਰਸ ਖੋਹੇ ਜਾਂਦੇ ਸਨ। ਦੋਸ਼ੀ ਕਰਨ ਅਤੇ ਪ੍ਰਿੰਸ ਦੇ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਦੇ ਮੁਕੱਦਮੇ ਦਰਜ।


author

Anmol Tagra

Content Editor

Related News