ਬੱਚੀ ਦੀ ਦੇਖਭਾਲ ਲਈ ਰੱਖੀ ਔਰਤ ਨੇ ਕੀਤੀ ਦਰਿੰਦਗੀ ਦੀ ਹੱਦ ਪਾਰ, ਵੀਡੀਓ ਵਾਇਰਲ

Sunday, Feb 25, 2018 - 10:22 AM (IST)

ਕਪੂਰਥਲਾ — ਸ਼ਹਿਰ ਦੀ ਸ਼ਰਮਾ ਕਾਲੋਨੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਦਹਿਲ ਜਾਵੇਗਾ। ਇਹ ਖਬਰ ਉਨ੍ਹਾਂ ਲੋਕਾਂ ਲਈ ਹੈ, ਜੋ ਆਪਣੇ ਬੱਚੇ ਨੂੰ ਮੇਡ ਦੇ ਸਹਾਰੇ ਛੱਡਦੇ ਹਨ। ਅਸਲ 'ਚ ਮੇਡ 17 ਮਹੀਨੇ ਦੀ ਬੱਚੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ। ਮਾਂ-ਬਾਪ ਬੱਚੀ ਨੂੰ ਨੌਕਰਾਣੀ ਦੇ ਹਵਾਲੇ ਛੱਡ ਕੇ ਚਲੇ ਜਾਂਦੇ ਸਨ ਪਰ ਪਿੱਛਿਓ ਉਕਤ ਦੋਸ਼ੀ ਮਹਿਲਾ ਟੀ. ਵੀ. ਦੀ ਆਵਾਜ਼ ਤੇਜ ਕਰਕੇ ਬੱਚੀ ਨੂੰ ਦਿਲ ਦਹਿਲਾ ਦੇਣ ਵਾਲੇ ਤਸੀਹੇ ਦਿੰਦੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੁਲਸ ਤਕ ਪਹੁੰਚ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਉਕਤ ਦੋਸ਼ੀ ਔਰਤ 'ਤੇ ਕੀ ਕਾਰਵਾਈ ਹੁੰਦੀ ਹੈ।  


Related News