ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
Sunday, Nov 17, 2024 - 06:56 PM (IST)
ਲੁਧਿਆਣਾ (ਜਗਰੂਪ)- ਲੁਧਿਆਣਾ ਵਿਖੇ ਇਕ ਔਰਤ ਦੇ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਹਿਲਾਂ ਗੁਆਂਢੀ ਵੱਲੋਂ ਨਹਾਉਂਦੀ ਔਰਤ ਦੀ ਵੀਡੀਓ ਬਣਾ ਗਈ ਅਤੇ ਉਸ ਤੋਂ ਬਾਅਦ ਲੜਕੇ ਨੇ ਔਰਤ ਨੂੰ ਬਲੈਕਮੇਲ ਕਰਕੇ ਜਬਰ-ਜ਼ਿਨਾਹ ਕੀਤਾ। ਥਾਣਾ ਸਾਹਨੇਵਾਲ ਦੇ ਇਕ ਇਲਾਕੇ ’ਚ ਇਕ ਔਰਤ ਨੇ ਪੁਲਸ ਕੋਲ ਸੁਣਾਈ ਆਪਣੀ ਦਾਸਤਾਨ ਦੀ ਕਹਾਣੀ ਸਣਾਉਂਦੇ ਹੋਏ ਦੱਸਿਆ ਕਿ ਉਸ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ। ਉਸ ਦੇ ਇਕ 2 ਸਾਲ ਦੀ ਬੱਚੀ ਵੀ ਹੈ। ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਇਕ ਲੜਕਾ ਧੀਰਜ ਕੁਮਾਰ ਪੁੱਤਰ ਉਮੇਸ਼ ਪੰਡਤ ਲੁਧਿਆਣਾ ਜੋ ਮੈਨੂੰ ਪਿਛਲੇ ਲਗਭਗ 2 ਮਹੀਨਿਆਂ ਤੋਂ ਛੇੜਦਾ ਸੀ ਅਤੇ ਪਿਛਲੇ ਮਹੀਨੇ ਅਕਤੂਬਰ ’ਚ ਨਰਾਤਿਆਂ ਸ਼ੁਰੂ ਹੋਏ ਤਾਂ ਧੀਰਜ ਕੁਮਾਰ ਰੋਜ ਸਾਡੇ ਘਰ ਦੇ ਬਾਹਰ ਮਾਤਾ ਦੀ ਪੂਜਾ ਕਰਨ ਦੇ ਬਹਾਨੇ ਆਉਂਦਾ ਸੀ ਅਤੇ ਛੇੜਛਾੜ ਕਰਦਾ ਸੀ।
ਇਹ ਵੀ ਪੜ੍ਹੋ- ਨਿਹੰਗਾਂ ਦੇ ਬਾਣੇ 'ਚ ਆਏ ਨੌਸਰਬਾਜ਼ ਕਰ ਗਏ ਵੱਡਾ ਕਾਂਡ
ਨਰਾਤਿਆਂ ਦੇ ਦਿਨਾਂ ’ਚ ਮੈਂ ਇਕ ਦਿਨ ਆਪਣੇ ਘਰ ਦੀ ਛੱਤ ’ਤੇ ਬਣੇ ਬਾਥਰੂਮ ’ਚ ਨਹਾ ਰਹੀ ਸੀ, ਜਿਸ ਦਾ ਦਰਵਾਜਾ ਨਹੀਂ ਲੱਗਿਆ ਹੋਇਆ ਸੀ। ਉਸ ਸਮੇਂ ਧੀਰਜ ਕੁਮਾਰ ਨੇ ਮੇਰੇ ਨਹਾਉਂਦੀ ਦੀ ਵੀਡੀਓ ਆਪਣੇ ਮੋਬਾਇਲ ’ਚ ਬਣਾ ਲਈ ਸੀ। ਫਿਰ ਉਸ ਤੋਂ ਬਾਅਦ ਧੀਰਜ ਕੁਮਾਰ ਮੈਨੂੰ ਮੇਰੀ ਵੀਡੀਓ ਵਿਖਾ ਕੇ ਧਮਕੀਆਂ ਦੇਣ ਲੱਗ ਗਿਆ ਕਿ ਮੇਰੇ ਨਾਲ ਸਰੀਰਕ ਸੰਬੰਧ ਬਣਾ ਨਹੀਂ ਮੈਂ ਵੀਡੀਓ ਵਾਇਰਲ ਕਰ ਦੇਵਾਂਗਾ ਅਤੇ ਮੇਰੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ
ਕੁਝ ਦਿਨਾਂ ਬਾਅਦ ਧੀਰਜ ਸਾਡੇ ਘਰ ਆਇਆ। ਜਦੋਂ ਸਾਡੇ ਘਰ ਕੋਈ ਨਹੀਂ ਸੀ ਤਾਂ ਉਸ ਨੇ ਮੇਰੇ ਨਾਲ ਵੀਡੀਓ ਦਾ ਡਰਾਵਾ ਦੇ ਕੇ ਸਰੀਰਕ ਸੰਬੰਧ ਬਣਾਏ ਅਤੇ ਮੇਰੇ ਘਰ ਵਾਲੇ ਨੂੰ ਮਾਰਨ ਦੀ ਧਮਕੀ ਦਿੱਤੀ ਤਾਂ ਮੈਂ ਡਰ ਗਈ ਸੀ ਅਤੇ ਮੈਂ ਕਿਸੇ ਨੂੰ ਨਹੀਂ ਦੱਸ ਸਕੀ। ਲਗਭਗ 3 ਦਿਨ ਬਾਅਦ ਫਿਰ ਧੀਰਜ ਕੁਮਾਰ ਮੇਰੇ ਘਰ ਆਇਆ ਫਿਰ ਉਸ ਨੇ ਵੀਡੀਓ ਦਾ ਡਰਾਵਾ ਦੇ ਕੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਸ਼ਾਮ ਨੂੰ ਜਦੋਂ ਮੇਰਾ ਪਤੀ ਘਰ ਆਇਆ ਤਾਂ ਉਸ ਨੂੰ ਸਾਰੀ ਕਹਾਣੀ ਦੱਸੀ। ਇਸ ਤੋਂ ਬਾਅਦ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ। ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਤਹਿਤ ਧੀਰਜ ਕੁਮਾਰ ਪੁੱਤਰ ਉਮੇਸ਼ ਪੰਡਤ ’ਤੇ ਜਬਰ-ਜ਼ਿਨਾਹ ਸਮੇਤ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਧਰਪਕੜ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਮੰਦਭਾਗੀ ਖ਼ਬਰ, ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਦੁਬਈ ਗਏ ਟਾਂਡਾ ਦੇ ਨੌਜਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8