ਕਮਾਦ ਦੇ ਖੇਤਾਂ 'ਚ ਕੁੜੀ ਨਾਲ ਦਰਿੰਦਗੀ, ਮੁਲਜ਼ਮਾਂ ਨੇ ਬਣਾਈ ਮੌਕੇ ਦੀ ਵੀਡੀਓ

Wednesday, Nov 06, 2024 - 12:31 PM (IST)

ਕਮਾਦ ਦੇ ਖੇਤਾਂ 'ਚ ਕੁੜੀ ਨਾਲ ਦਰਿੰਦਗੀ, ਮੁਲਜ਼ਮਾਂ ਨੇ ਬਣਾਈ ਮੌਕੇ ਦੀ ਵੀਡੀਓ

ਗੁਰਦਾਸਪੁਰ (ਵਿਨੋਦ) : ਆਪਣੇ ਘਰੋਂ ਇਕੱਲੀ ਬਾਥਰੂਮ ਲਈ ਬਾਹਰ ਖੇਤਾਂ ’ਚ ਗਈ 17 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਨਾਬਾਲਗ ਨੂੰ ਕਮਾਦ ਦੇ ਖੇਤਾਂ 'ਚ ਲਿਜਾ ਕੇ ਜਬਰ-ਜ਼ਿਨਾਹ ਕੀਤਾ ਅਤੇ ਦਰਿੰਦਿਆਂ ਨੇ ਸਭ ਹੱਦਾਂ ਪਾਰ ਕਰਦੇ ਹੋਏ ਉਸ ਦੀ ਵੀਡੀਓ ਵੀ ਬਣਾ ਲਈ। ਇਸ ਮਾਮਲੇ ’ਚ ਥਾਣਾ ਤਿੱਬੜ ਪੁਲਸ ਨੇ 2 ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬੀਓ ਅਜੇ ਰਹਿਣਾ ਪਵੇਗਾ ਸਾਵਧਾਨ! ਖ਼ੁਦ ਦਾ ਤੇ ਆਪਣਿਆਂ ਦਾ ਰੱਖੋ ਧਿਆਨ

ਇਸ ਸਬੰਧੀ ਇੰਸਪੈਕਟਰ ਸੀਮਾ ਦੇਵੀ ਨੇ ਦੱਸਿਆ ਕਿ ਪੁਲਸ ਥਾਣਾ ਤਿੱਬੜ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਕੁੜੀ ਨੇ ਬਿਆਨ ਦਿੱਤਾ ਕਿ ਉਹ ਆਪਣੇ ਘਰੋਂ ਇਕੱਲੀ ਬਾਥਰੂਮ ਲਈ ਬਾਹਰ ਖੇਤਾਂ ’ਚ ਗਈ ਸੀ। ਜਦੋਂ ਉਹ ਬਾਹਰ ਜਾ ਰਹੀ ਸੀ ਤਾਂ ਰਸਤੇ ’ਚ 2 ਨੌਜਵਾਨ ਉਸ ਨੂੰ ਖਿੱਚ ਕੇ ਕਮਾਦ ’ਚ ਲੈ ਗਏ।

ਇਹ ਵੀ ਪੜ੍ਹੋ : ਪੀਕ ਸੀਜ਼ਨ 'ਤੇ ਇਹ ਬੀਮਾਰੀ! ਪੁਲਸ ਕਰ ਰਹੀ ਮਰੀਜ਼ਾਂ ਦੀ ਮਦਦ

ਇੱਥੇ ਦੋਹਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਮੌਕੇ ’ਤੇ ਵੀਡੀਓ ਬਣਾਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸੀ. ਏ. ਡਬਲਿਯੂ. ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


author

Babita

Content Editor

Related News