ਬੀ.ਐੱਸ.ਐੱਫ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ

04/16/2018 2:51:42 PM

ਅਜਨਾਲਾ (ਰਮਨਦੀਪ,ਗੁਰਜੰਟ)— ਸਰਹੱਦੀ ਤਹਿਸੀਲ ਅਜਨਾਲਾ ਨੇੜੇ ਬੀ.ਐੱਸ.ਐੱਫ ਦੀ 17 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਓ.ਪੀ ਰੀਅਰ ਕੱਕੜ ਤੋਂ ਕਰੀਬ 8:30 ਵਜੇ ਭਾਰਤ- ਪਾਕਿ ਸਰਹੱਦ ਤੋਂ ਗਸ਼ਤ ਦੌਰਾਨ ਭਾਰਤ ਵਾਲੇ ਪਾਸੇ ਤੋਂ ਤਾਰਾ ਵੱਲ ਜਾ ਰਹੇ ਇਕ ਸ਼ੱਕੀ ਵਿਅਕਤੀ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀ ਕੋਲੋਂ ਜਵਾਨਾਂ ਵਲੋਂ ਤਲਾਸ਼ੀ ਦੌਰਾਨ ਕਰੀਬ 250 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ ਤੇ ਸ਼ੱਕੀ ਵਿਅਕਤੀ ਦੀ ਪਛਾਣ ਜਸਵੰਤ ਸਿੰਘ (45) ਪੁੱਤਰ ਸਤਿਗੁਰੂ ਸਿੰਘ ਵਾਸੀ ਪਿੰਡ ਬਾਜੁਵਾਲਾ ਜ਼ਿਲਾ ਬਠਿੰਡਾ ਦੱਸੀ ਜਾ ਰਹੀ ਹੈ। ਇਸ ਸੰਬੰਧੀ ਬੀ.ਐੱਸ.ਐੱਫ ਦੇ ਉੱਚ ਅਧਿਕਾਰੀਆਂ ਨਾਲ ਸਪੰਰਕ ਨਹੀਂ ਹੋ ਸਕਿਆ ਅਤੇ ਪੁਲਿਸ ਥਾਣਾ ਲੋਪੋਕੇ ਦੇ ਮੁਖੀ ਕਪਿਲ ਕੌਸ਼ਲ ਨਾਲ ਵਾਰ-ਵਾਰ ਸੰਪਰਕ ਕਰਨ 'ਤੇ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ । ਫਿਲਹਾਲ ਬੀ. ਐੱਸ.ਐੱਫ ਦੇ ਉਚ ਅਧਿਕਾਰੀਆਂ ਅਤੇ ਖੁਫੀਆਂ ਏਜੇਂਸੀਆਂ ਵਲੋਂ ਪੁੱਛਗਿੱਛ ਜਾਰੀ ਹੈ।


Related News