ਗਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਮਗਰੋਂ ਹੁਣ 14 ਸਾਲਾ ਧੀ ਦੀ ਮੌਤ

Saturday, Aug 17, 2024 - 10:48 AM (IST)

ਗਰੀਬ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਮਗਰੋਂ ਹੁਣ 14 ਸਾਲਾ ਧੀ ਦੀ ਮੌਤ

ਤਲਵੰਡੀ ਭਾਈ (ਗੁਲਾਟੀ) : ਪਿੰਡ ਸੋਢੀਨਗਰ ’ਚ ਮਕਾਨ ਦੀ ਛੱਤ ਡਿੱਗਣ ਉਪਰੰਤ ਇੱਟਾਂ ਵਗੈਰਾ ਠੀਕ ਕਰਨ ਗਏ ਪਿਤਾ ਨੂੰ ਵੇਖਣ ਗਈ 14 ਸਾਲਾ ਕੁੜੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਕੁੜੀ ਮੋਨਿਕਾ ਪੁੱਤਰੀ ਰਾਜੂ ਵਾਸੀ ਸੋਢੀਨਗਰ 8ਵੀਂ ਜਮਾਤ ਦੀ ਵਿਦਿਆਰਥਣ ਸੀ।

ਇਹ ਵੀ ਪੜ੍ਹੋ : ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ

ਉਹ ਆਪਣੇ ਦੂਸਰੇ ਘਰ ਪਿਤਾ ਨੂੰ ਵੇਖਣ ਗਈ ਸੀ, ਜਿੱਥੇ ਉਹ ਕਰੰਟ ਦੀ ਲਪੇਟ ’ਚ ਆ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈ ਬਰਸਾਤ ਨਾਲ ਉਨ੍ਹਾਂ ਦੇ ਕੱਚੇ ਮਕਾਨ ਦੀ ਛੱਤ ਡਿੱਗ ਪਈ ਸੀ, ਉਹ ਕਿਸੇ ਹੋਰ ਘਰ ’ਚ ਰਹਿ ਰਹੇ ਸਨ। ਮੋਨਿਕਾ ਦਾ ਪਿਤਾ ਆਪਣੇ ਘਰ ਦੀਆਂ ਇੱਟਾਂ ਵਗੈਰਾ ਠੀਕ ਕਰਨ ਗਿਆ।

ਇਹ ਵੀ ਪੜ੍ਹੋ : 'ਰੱਖੜੀ' ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਬੱਸਾਂ 'ਚ ਕਰ ਸਕਣਗੀਆਂ ਮੁਫ਼ਤ ਸਫ਼ਰ

ਪਿੱਛੇ ਹੀ ਉਸ ਦੀ ਧੀ ਉਸ ਦੇ ਘਰ ਆ ਗਈ, ਜਿੱਥੇ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਮੌਕੇ ਹਾਜ਼ਰ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News