10ਵੀਂ 'ਚ ਪੜ੍ਹਦੀ ਕੁੜੀ ਨੂੰ ਵਿਆਹ ਲਈ ਮਜਬੂਰ ਕਰਦਾ ਸੀ ਨੌਜਵਾਨ, ਦੁਖੀ ਹੋਈ ਨੇ ਚੁੱਕ ਲਿਆ ਇਹ ਕਦਮ
Wednesday, Apr 20, 2022 - 12:34 PM (IST)
ਲੁਧਿਆਣਾ (ਗੌਤਮ) : ਨੌਜਵਾਨ ਵੱਲੋਂ ਵਿਆਹ ਲਈ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਤੋਂ ਦੁਖ਼ੀ ਹੋਈ 10ਵੀਂ ਜਮਾਤ ਦੀ ਵਿਦਿਆਰਥਣ ਖ਼ੁਦਕੁਸ਼ੀ ਕਰਨ ਲਈ ਘਰ ਛੱਡ ਕੇ ਚਲੀ ਗਈ। ਇਸ ਗੱਲ ਦਾ ਖ਼ੁਲਾਸਾ ਉਸ ਦੇ ਜਾਣ ਤੋਂ ਬਾਅਦ ਘਰ 'ਚੋਂ ਮਿਲੇ ਖ਼ੁਦਕੁਸ਼ੀ ਨੋਟ ਤੋਂ ਹੋਇਆ। ਵਿਦਿਆਰਥਣ ਦੀ ਮਾਂ ਨੇ ਥਾਣਾ ਸਿਟੀ ਰਾਏਕੋਟ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਵਿਦਿਆਰਥਣ ਦੀ ਮਾਂ ਦੇ ਬਿਆਨ 'ਤੇ ਢਾਬੇ 'ਤੇ ਕੰਮ ਕਰਨ ਵਾਲੇ ਵਿਪਨ ਕੁਮਾਰ ਨਾਂ ਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਿਦਿਆਰਥਣ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਧੀ 10ਵੀਂ ਦੀ ਵਿਦਿਆਰਥਣ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ
ਉਸ ਨੇ ਮੈਨੂੰ ਕਈ ਵਾਰ ਦੱਸਿਆ ਕਿ ਜਦੋਂ ਉਹ ਸਕੂਲ ਜਾਂਦੀ ਹੈ ਤਾਂ ਉਕਤ ਦੋਸ਼ੀ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਅਤੇ ਉਸ 'ਤੇ ਵਿਆਹ ਕਰਾਉਣ ਦਾ ਦਬਾਅ ਪਾ ਰਿਹਾ ਹੈ ਅਤੇ ਉਸ ਨੂੰ ਗਲਤ ਇਸ਼ਾਰੇ ਵੀ ਕਰਦਾ ਹੈ। ਦੋਸ਼ੀ ਹਰ ਸਮੇਂ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਇਸ ਨੂੰ ਲੈ ਕੇ ਉਹ ਸਕੂਲ ਜਾਣ ਤੋਂ ਮਨ੍ਹਾਂ ਕਰਦੀ ਸੀ ਅਤੇ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਰਹਿੰਦੀ ਸੀ। 18 ਅਪ੍ਰੈਲ ਨੂੰ ਉਹ ਬਿਨਾ ਦੱਸੇ ਹੀ ਕਿਤੇ ਚਲੀ ਗਈ, ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੈਕਸੀਨ' ਨਾ ਲਵਾਉਣ ਵਾਲੇ ਬੱਚਿਆਂ ਦੀ ਸਕੂਲ 'ਚ ਐਂਟਰੀ 'ਤੇ ਲੱਗ ਸਕਦੀ ਹੈ ਰੋਕ
ਇਸ ਦੌਰਾਨ ਘਰੋਂ ਉਸ ਦੇ ਹੱਥ ਦਾ ਲਿਖਿਆ ਹੋਇਆ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ, ਜਿਸ 'ਚ ਸਾਰੀ ਗੱਲ ਲਿਖੀ ਹੋਈ ਹੈ। ਮਾਂ ਨੇ ਕਿਹਾ ਕਿ ਜੇਕਰ ਉਸ ਦੀ ਧੀ ਕੋਈ ਗਲਤ ਕਦਮ ਚੁੱਕਦੀ ਹੈ ਜਾਂ ਖ਼ੁਦਕੁਸ਼ੀ ਕਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਕਤ ਦੋਸ਼ੀ ਦੀ ਹੋਵੇਗੀ। ਏ. ਐੱਸ. ਆਈ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਿਦਿਆਰਥਣ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ