ਦੀਵਾਲੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਕਟਿਵ ਰਹਿਣਗੇ 10 ਫਾਇਰ ਬ੍ਰਿਗੇਡ ਸਟੇਸ਼ਨ

Thursday, Oct 16, 2025 - 08:34 AM (IST)

ਦੀਵਾਲੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਕਟਿਵ ਰਹਿਣਗੇ 10 ਫਾਇਰ ਬ੍ਰਿਗੇਡ ਸਟੇਸ਼ਨ

ਲੁਧਿਆਣਾ (ਹਿਤੇਸ਼) : ਫੈਸਟੀਵਲ ਸੀਜ਼ਨ ਖਾਸ ਕਰ ਕੇ ਦੀਵਾਲੀ ਦੇ ਦਿਨਾਂ ’ਚ ਹੋਣ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਘੱਟ ਤੋਂ ਘੱਟ ਜਾਨ-ਮਾਲ ਦਾ ਨੁਕਸਾਨ ਹੋਣਾ ਯਕੀਨੀ ਬਣਾਉਣ ਲਈ ਨਗਰ ਨਿਗਮ ਨੇ ਲੱਕ ਬੰਨ੍ਹ ਲਿਆ ਹੈ, ਜਿਸ ਤਹਿਤ 10 ਫਾਇਰ ਬ੍ਰਿਗੇਡ ਸਟੇਸ਼ਨ ਸਰਗਰਮ ਰਹਿਣਗੇ। ਹਾਲਾਂਕਿ ਮੌਜੂਦਾ ਸਮੇਂ ਦੌਰਾਨ ਲਕਸ਼ਮੀ ਸਿਨੇਮਾ ਰੋਡ, ਸੁੰਦਰ ਨਗਰ, ਫੋਕਲ ਪੁਆਇੰਟ, ਹੰਬੜਾਂ ਰੋਡ ਅਤੇ ਗਿੱਲ ਰੋਡ ’ਤੇ ਫਾਇਰ ਸਬ-ਸਟੇਸ਼ਨ ਚੱਲ ਰਹੇ ਹਨ।
ਇਸ ਤੋਂ ਇਲਾਵਾ ਹਾਲ ਹੀ ’ਚ ਤਾਜਪੁਰ ਰੋਡ ਅਤੇ ਰਾਹੋਂ ਰੋਡ ’ਤੇ ਨਵੇਂ ਫਾਇਰ ਸਬ-ਸਟੇਸ਼ਨ ਬਣਾਏ ਗਏ ਹਨ ਅਤੇ ਦੀਵਾਲੀ ਦੌਰਾਨ ਜਲੰਧਰ ਬਾਈਪਾਸ ਚੌਕ, ਫਿਰੋਜ਼ਪੁਰ ਰੋਡ ਅਤੇ ਸਮਰਾਲਾ ਚੌਕ ’ਚ ਅਸਥਾਈ ਫਾਇਰ ਸਬ-ਸਟੇਸ਼ਨ ਬਣਾਏ ਜਾਣਗੇ, ਜਿਨ੍ਹਾਂ ਲਈ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੁਆਇੰਟ ਮਾਰਕ ਕਰਨ ਤੋਂ ਇਲਾਵਾ ਵਾਅਰ ਰੀ-ਫਿÇਲਿੰਗ ਯੂਨਿਟ ਚੈੱਕ ਕੀਤੇ ਗਏ ਹਨ ਅਤੇ ਨਗਰ ਨਿਗਮ ਤੋਂ ਇਕ ਹਫਤੇ ਲਈ ਵਾਧੂ ਡਰਾਈਵਰ ਵੀ ਮੰਗੇ ਗਏ ਹਨ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਨੂਰਪੁਰ ਸੋਸਾਇਟੀ ਵੱਲੋਂ ਕੀਤੀ ਜਾਂਦੀ ਕਣਕ ਦੀ ਸਿੱਧੀ ਬਿਜਾਈ ਦਾ ਲਿਆ ਜਾਇਜ਼ਾ

ਫਾਇਰ ਬ੍ਰਿਗੇਡ ਦੇ ਬੇੜੇ ’ਚ ਸ਼ਾਮਲ ਹੋਈਆਂ ਆਧੁਨਿਕ ਸਹੂਲਤਾਂ ਨਾਲ ਲੈਸ 3 ਨਵੀਆਂ ਗੱਡੀਆਂ

ਫਾਇਰ ਬ੍ਰਿਗੇਡ ਕੋਲ ਇਸ ਸਮੇਂ 25 ਛੋਟੀਆਂ-ਵੱਡੀਆਂ ਗੱਡੀਆਂ ਹਨ ਅਤੇ ਹਾਲ ਹੀ ’ਚ 200 ਫੁੱਟ ਤੱਕ ਉੱਚੀ ਇਮਾਰਤ ’ਚ ਹੋਣ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਹਾਈਡ੍ਰੋਲਿਕ ਗੱਡੀ ਵੀ ਲਈ ਗਈ ਹੈ। ਇਸੇ ਤਰਜ ’ਤੇ ਮੰਗਲਵਾਰ ਨੂੰ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ 3 ਨਵੀਆਂ ਗੱਡੀਆਂ ਫਾਇਰ ਬ੍ਰਿਗੇਡ ਦੇ ਬੇੜੇ ’ਚ ਸ਼ਾਮਲ ਹੋਈਆਂ ਹਨ, ਜਿਨ੍ਹਾਂ ’ਚ ਤੰਗ ਇਲਾਕਿਆਂ ਲਈ ਮਿੰਨੀ ਫਾਇਰ ਟੈਂਡਰ ਦੇ ਨਾਲ ਇਕ ਮਲਟੀਪਰਪਜ਼ ਅਤੇ ਇਕ ਰੈਸਕਿਊ ਟੈਂਡਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਫਾਇਰ ਬ੍ਰਿਗੇਡ ਟੀਮ ਦੀ ਸਹੂਲਤ ਲਈ ਸੇਫਟੀ ਕਿਟ ਨਾਲ ਲਾਈਟਿੰਗ ਅਤੇ ਕਟਰ ਵਰਗੇ ਯੰਤਰ ਲੈਣ ਦੀ ਜਾਣਕਾਰੀ ਵੀ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News