ਪਿਸਤੌਲ ਦੀ ਨੋਕ ’ਤੇ ਬੈਂਕ ’ਚੋਂ 1.52 ਲੱਖ ਲੁੱਟੇ

Friday, Jun 29, 2018 - 01:01 AM (IST)

ਪਿਸਤੌਲ ਦੀ ਨੋਕ ’ਤੇ ਬੈਂਕ ’ਚੋਂ 1.52 ਲੱਖ ਲੁੱਟੇ

ਪਠਾਨਕੋਟ, ਭੋਆ,  ਗੁਰਦਾਸਪੁਰ, (ਸ਼ਾਰਦਾ, ਅਰੁਣ, ਵਿਨੋਦ)- 4 ਨਕਾਬਪੋਸ਼ਾਂ ਨੇ ਅੱਜ ਦਿਨ-ਦਿਹਾਡ਼ੇ  ਬੰਦੂਕ  ਦੀ  ਨੋਕ  ’ਤੇ ਪੀ. ਐੱਨ. ਬੀ. ਬੈਂਕ ਦੀ ਨਰੋਟ ਮਹਿਰਾ ਬ੍ਰਾਂਚ ਤੋਂ ਇਕ ਲੱਖ 52 ਹਜ਼ਾਰ 414 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਉਪਰੋਕਤ ਵਾਰਦਾਤ ਬੈਂਕ ਦੇ ਲੰਚ ਸਮੇਂ ਹੋਈ। 
 ®ਇਸ ਸਬੰਧੀ ਬੈਂਕ ਦੇ ਅਧਿਕਾਰੀ ਅਮਿਤ ਕੁਮਾਰ ਅਤੇ ਹੈੱਡ ਕਲਰਕ ਦਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਲੰਚ ਕਰ ਰਹੇ ਸਨ ਤਾਂ  4 ਨਕਾਬਪੋਸ਼ ਵਿਅਕਤੀ ਜ਼ਿਨ੍ਹਾਂ ਦੇ ਹੱਥਾਂ ਵਿਚ ਪਿਸਤੌਲ ਅਤੇ ਦਾਤਰ ਸਨ, ਅੰਦਰ ਆ ਵਡ਼ੇ ਤੇ ਆਉਂਦੇ ਹੀ ਉਨ੍ਹਾਂ ਨੂੰ ਹਥਿਆਰਾਂ ਦੀ ਨੋਕ ’ਤੇ ਲੈ ਲਿਆ ਅਤੇ ਗੰਨ ਪੁਆਇੰਟ ਤੇ ਬੈਂਕ ਕੈਸ਼ੀਅਰ ਕਾਊਂਟਰ ’ਤੇ ਰੱਖੀ ਹੋਈ ਉਪਰੋਕਤ ਗਿਣਤੀ ਵਿਚ ਨਕਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਵਾਰਦਾਤ ਦੇ ਸਮੇਂ ਕੈਸ਼ੀਅਰ ਕਾਊਂਟਰ ਵਿਚੋਂ ਇਕ ਲੱਖ 82 ਹਜ਼ਾਰ ਦੇ ਕਰੀਬ ਨਕਦੀ ਸੀ ਜਿਨ੍ਹਾਂ ਵਿਚੋਂ ਇਕ ਲੱਖ 52 ਹਜ਼ਾਰ 414 ਰੁਪਏ ਦੀ ਨਕਦੀ ਲੁਟੇਰੇ ਲੁੱਟ ਕੇ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਡਕੈਤੀ ਦੀ ਵਾਰਦਾਤ ਦੁਪਹਿਰ ਸਵਾ 2 ਤੋਂ ਢਾਈ ਵਜੇ ਦੇ ਵਿਚ ਵਾਪਰੀ। ਪੁਲਸ ਪਾਰਟੀ  ਸੂਚਨਾ ਮਿਲਦੇ ਹੀ ਐੱਸ. ਪੀ. ਹੈੱਡਕੁਆਟਰ ਭਾਗੀਰਥ ਮੀਨਾ ਅਤੇ ਡੀ. ਐੱਸ. ਪੀ. ਰਣਜੀਤ ਸਿੰਘ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਅਤੇ ਸਥਿਤੀ ਦਾ  ਜਾਇਜ਼ਾ  ਲਿਆ । 
 


Related News