ਵਿਧਾਨ ਸਭਾ ਹਲਕਾ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਦਾ ਰਿਪੋਰਟ ਕਾਰਡ

01/12/2017 2:21:10 PM

ਪਠਾਨਕੋਟ— ਸਾਲ 2012 ''ਚ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ 42,218 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਰਹੇ ਕਾਂਗਰਸ ਦੇ ਰਮਨ ਭੱਲਾ ਅਤੇ ਆਜ਼ਾਦ ਪਾਰਟੀ ਦੇ ਅਸ਼ੋਕ ਸ਼ਰਮਾ ਨੂੰ ਕਰਾਰੀ ਹਾਲ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕੋਰੜਾਂ ਰੁਪਏ ਦੀ ਗਰਾਂਟ ਪੰਜਾਬ ਸਰਕਾਰ ਕੋਲੋਂ ਮਨਜ਼ੂਰ ਕਰਵਾ ਕੇ ਕਈ ਪ੍ਰਾਜੈਕਟਾਂ ਨੂੰ ਅਮਲੀਜ਼ਾਮਾ ਪਹਿਨਾ ਕੇ ਇਸ ਹਲਕੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਪਠਾਨਕੋਟ ਦੀ ਤਰੱਕੀ ਕਰਕੇ ਜ਼ਿਲੇ ਦਾ ਦਰਜਾ ਉਨ੍ਹਾਂ ਨੇ ਹੀ ਦਿਵਾਇਆ ਜੋ ਜਨਤਾ ਦੀ ਕਈ ਲੰਬੇ ਸਮੇਂ ਤੋਂ ਮੰਗ ਸੀ। ਨਗਰ ਕੌਂਸਲ ਨੂੰ ਵੀ ਕਾਰਪੋਰੇਸ਼ਨ ਦਾ ਦਰਜਾ ਦਿਵਾ ਕੇ ਇਸ ਨਗਰ ਨੂੰ ਮਹਾ ਨਗਰ ਦੇ ਪੈਟਰਨ ''ਤੇ ਵਿਕਸਿਤ ਕਰਨ ਦੀ ਹਰ ਸੰਭਵ ਕੋਸ਼ਿਸ ਕੀਤੀ ਹੈ। 
ਕਾਰਪੋਰੇਸ਼ਨ ਬਣਨ ਨਾਲ ਨਗਰ ਦੇ ਵਿਕਾਸ ਲਈ ਮਿਲਣ ਵਾਲੇ ਸਰਕਾਰੀ ਫੰਡਾਂ ''ਚ ਰਿਕਾਰਡ ''ਚ ਵਾਧਾ ਹੋਇਆ ਹੈ ਅਤੇ ਕਰੋੜਾਂ ਵਿਕਾਸ ਦੇ ਕੰਮ ਸੰਪੰਨ ਕਰਵਾਏ ਗਏ ਹਨ। ਨਗਰ ਨੂੰ ਸਰਕਾਰੀ ਕਾਲਜ, ਆਡੀਟੋਰੀਅਮ, ਖੇਡ ਸਟੇਡੀਅਮ ਅਤੇ ਹੁਣ ਜ਼ਿਲਾ ਪ੍ਰਬੰਧਕੀ ਕੰਪਲੈਕਸ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਸਰਕੁਲਰ ਰੋਡ ਨੂੰ ਅੱਗੇ ਸੁਜਾਨਪੁਰ ਖੇਤਰ ਤੋਂ ਨਹਿਰ ਦੇ ਪੁੱਲ ''ਤੇ ਬਣਾ ਕੇ ਜੋੜਨਾ ਪ੍ਰਦੇਸ਼ ਸਰਕਾਰ ਦੀ ਵੱਡੀ ਉਪਲੱਬਧੀ ਹੈ। ਜਿੰਨਾ ਵਿਕਾਸ ਉਨ੍ਹਾਂ ਦੇ ਕਾਰਜਕਾਲ  ''ਚ ਹੋਇਆ ਹੈ, ਉਨਾ ਪਿਛਲੇ 5 ਦਹਾਕਿਆਂ ਤੋਂ ਨਹੀਂ ਹੋ ਸਕਿਆ ਹੈ। 
ਵਾਅਦੇ ਜੋ ਕੀਤੇ
ਸੀਵਰੇਜ ਵਿਵਸਥਾ ''ਚ ਸੁਧਾਰ ਕਰਨਾ। 
ਸਰਕਾਰੀ ਕਾਲਜ, ਸਫਾਈ ਅਤੇ ਟ੍ਰੈਫਿਕ ਵਿਵਸਥਾ। 
ਵੱਡੇ ਪ੍ਰਾਜੈਕਟ, ਸ਼ੁੱਧ ਜਲ ਵਿਵਸਥਾ। 
ਕਿੰਨੇ ਵਫਾ ਹੋਏ 
ਨਗਰ ਦੇ ਲਮੀਨੀ ਖੇਤਰ ''ਚ ਸਰਕਾਰੀ ਤੌਰ ''ਤੇ ਸਰਕਾਰ ਨੇ ਇਕ ਬਿਲਡਿੰਗ ਸਥਾਪਤ ਕਰਕੇ ਸਰਕਾਰੀ ਕਾਲਜ ਦੇ ਨਾਂ ''ਤੇ ਸਿੱਖਿਆ ਸੰਸਥਾਨ ਦੀ ਸਥਾਪਨਾ ਤਾਂ ਕਰ ਦਿੱਤੀ ਹੈ ਪਰ ਇਸ ''ਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਮਾਤਾ-ਪਿਤਾ ਨੂੰ ਲੈ ਕੇ ਇਸ ਗੱਲ ਦਾ ਰੋਸ ਹੈ ਕਿ ਸਰਕਾਰੀ ਕਾਲਜ ਦੇ ਨਾਂ ''ਤੇ ਸਰਕਾਰ ਨੇ ਯੂਨੀਵਰਸਿਟੀ ਕੈਂਪਸ ਹੀ ਸਥਾਪਤ ਕੀਤਾ ਹੈ, ਜਿੱਥੇ ਯੂਨੀਵਰਸਿਟੀ ਪੱਧਰ ''ਤੇ ਹੀ ਵਿਦਿਆਰਥੀਆਂ ਨੂੰ ਭਾਰੀ ਫੀਸਾਂ ਅਤੇ ਹੋਰ ਖਰਚੇ ਵਸੂਲੇ ਜਾਂਦੇ ਹਨ। ਟ੍ਰੈਫਿਕ ਵਿਵਸਥਾ ਜ਼ਿਲਾ ਬਣਨ ਤੋਂ ਬਾਅਦ ਅਤੇ ਬਾਅਦ ''ਚ ਖਰਾਬ ਹੋਈ ਹੈ। ਹਰ ਸਮੇਂ ਮੁੱਖ ਚੌਰਾਹਿਆਂ ''ਤੇ ਜਾਮ ਲੱਗਾ ਰਹਿੰਦਾ ਹੈ। ਪਾਰਕਿੰਗ ਨਾਂ ਦੀ ਵਿਵਸਥਾ ਤਾਂ ਦੂਰ-ਦੂਰ ਤੱਕ ਕਿਤੇ ਵੀ ਨਜ਼ਰ ਨਹੀਂ ਆਉਂਦੀ। ਬਰਸਾਤ ਦੇ ਦਿਨਾਂ ''ਚ ਸੀਵਰੇਜ ਓਵਰਫਲੋ ਹੋ ਕੇ ਜਾਂ ਤਾਂ ਲੋਕਾਂ ਦੇ ਘਰਾਂ ''ਚ ਚਲਾ ਜਾਂਦਾ ਹੈ ਜਾਂ ਫਿਰ ਰਿਹਾਇਸ਼ੀ ਆਬਾਦੀ ''ਚ ਜਾ ਕੇ ਦਸਤਕ ਦਿੰਦਾ ਹੈ। ਸ਼ੁੱਧ ਜਲ ਉਪਲੱਬਧ ਕਰਵਾਉਣ ਦਾ ਵਾਅਦਾ 100 ਫੀਸਦੀ ਵਫਾ ਨਹੀਂ ਹੋ ਸਕਿਆ ਹੈ। ਕਈ ਸਥਾਨਾਂ ''ਤੇ ਗੰਦੇ ਪਾਣੀ ਦੇ ਕਾਰਨ ਕਈ ਬੀਮਾਰੀਆਂ ਫੈਲ ਰਹੀਆਂ ਹਨ। ਉਥੇ ਹੀ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਜੇ ਤੱਕ ਖੇਡ ਸਟੇਡੀਅਮ ਪੂਰਾ ਨਹੀਂ ਹੋ ਸਕਿਆ ਹੈ। ਸਟੇਡੀਅਮ ਦੀ ਇਮਾਰਤ ਦਾ ਅੱਧਾ ਹਿੱਸਾ ਡਿੱਗ ਚੁੱਕਿਆ ਹੈ, ਜਿਸ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਹੈ। 
ਦਾਅਵਿਆਂ ਦੀ ਹਕੀਕਤ
ਕਈ ਸੜਕਾਂ ਦਾ ਨਿਰਮਾਣ ਤੋਂ ਬਾਅਦ ਵੀ ਟੁੱਟਦੀਆਂ ਨਜ਼ਰ ਆ ਰਹੀਆਂ ਹਨ। ਉਸ ''ਚ ਵਰਤੀ ਗਈ ਸਮੱਗਰੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ ਹਨ। ਨੈਰੋਗੇਜ ਰੇਲਵੇ ਫਾਟਕ ਨੂੰ ਸ਼ਿਫਟ ਕਰਨ ਦੀ ਕਈ ਵਾਰ ਯੋਜਨਾ ਬਣੀ ਅਤੇ ਦਾਅਵੇ ਕੀਤੇ ਪਰ ਗਰਾਊਂਡ ਪੱਧਰ ਦੀ ਸਥਿਤੀ ਉਥੇ ਦੀ ਉਥੇ ਹੀ ਹੈ। ਅੱਧੀ ਦਰਜਨ ਨੈਰੋਗੇਜ ਰੇਲਵੇ ਫਾਟਕ ਸ਼ਹਿਰ ਨੂੰ ਹਿੱਸਿਆਂ ''ਚ ਵੰਡਦੇ ਹਨ। 
ਲੋਕਾਂ ਦੇ ਇੰਝ ਪ੍ਰਗਟਾਈ ਆਪਣੀ ਪ੍ਰਤੀਕਿਰਿਆ 
ਗੰਦੇ ਨਾਲਿਆਂ ਦੀ ਸਮੱਸਿਆ ਪੁਰਾਣੀ ਬੀਮਾਰੀ ਹੈ, ਜਿਸ ਦਾ ਇਲਾਜ ਅੱਜ ਤੱਕ ਨਹੀਂ ਹੋ ਸਕਿਆ ਹੈ। ਗੰਦੇ ਨਾਲਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਈ ਸਾਲਾਂ ਤੋਂ ਪ੍ਰਾਜੈਕਟ ਬਣ ਰਹੇ ਹਨ ਪਰ ਸਥਿਤੀ ਉਥੇ ਦੀ ਉਥੇ ਹੀ ਹੈ। ਉਥੇ ਹੀ ਰਹਿੰਦੀ ਕਸਰ ਲੋਕਾਂ ਨੇ ਨਾਲਿਆਂ ''ਤੇ ਕਬਜ਼ਾ ਕਰਕੇ ਪੂਰੀ ਕਰ ਦਿੱਤੀ ਹੈ, ਜਿਸ ਨਾਲ ਸਥਿਤੀ ਹੋਰ ਵੀ ਖਰਾਬ ਬਣ ਗਈ ਹੈ।-ਸੀ. ਐੱਲ. ਲਾਇਲਪੁਰੀ ਬੁਧੀਜਿਵੀ 
ਨਗਰ ਨੂੰ ਟੂਰਿਸਟ ਹੱਬ ਬਣਾਉਣ ''ਚ ਸਾਰੀਆਂ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਪਠਾਨਕੋਟ ਅਜਿਹਾ ਖੇਤਰ ਜਿੱਥੇ ਸਾਰੇ ਭਾਰਤ ਤੋਂ ਟਰੇਨਾਂ ਆਉਂਦੀਆਂ ਹਨ ਅਤੇ ਨੈਸ਼ਨਲ ਹਾਈਵੇਅ ਨਾਲ ਜੁੜਿਆ ਹੈ। ਦੇਵਭੂਮੀ ਹਿਮਾਲਚ ਪ੍ਰਦੇਸ਼ ਅਤੇ ਕਸ਼ਮੀਰ ਘਾਟੀ ''ਚ ਜਾਣ ਲਈ ਇਸ ਨਗਰ ''ਚੋਂ ਹੋ ਕੇ ਲੰਘਣਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਸਰਕਾਰਾਂ ਦੀ ਦ੍ਰਿੜ ਇੱਛਾ ਸ਼ਕਤੀ ਨਾ ਹੋਣ ਨਾਲ ਹੁਣ ਤੱਕ ਵੀ ਇਸ ਖੇਤਰ ਨੂੰ ਸੈਲਾਨੀ ਹੱਬ ਨਹੀਂ ਬਣਾਇਆ ਜਾ ਸਕਿਆ ਹੈ ਦੋ ਕਿ ਦੁੱਖ ਵਾਲੀ ਗੱਲ ਹੈ।-ਸਤੀਸ਼ ਮਹਿੰਦਰੂ ਵਪਾਰੀ 
ਜ਼ਿਲੇ ਦੀ ਆਪਣੀ ਕੋਰਟ ਸਥਾਪਤ ਹੋ ਚੁੱਕੀ ਹੈ ਪਰ ਅਜੇ ਕਈ ਕੰਮਾਂ ਲਈ ਜਨਤਾ ਨੂੰ ਗੁਰਦਾਸਪੁਰ ਜ਼ਿਲੇ ਦਾ ਰੁਖ ਕਰਨਾ ਪੈਂਦਾ ਹੈ। ਜ਼ਿਲੇ ''ਚ ਆਪਣੀ ਲੇਬਰ ਅਤੇ ਕੰਜ਼ਿਊਮਰ ਕੋਰਟ ਸਥਾਪਤ ਕਰਨ ਲਈ ਮੁੱਖ ਮੰਤਰੀ ਬਾਦਲ ਨੂੰ ਖੇਤਰ ''ਚ ਸੰਗਤ ਦਰਸ਼ਨ ਦੌਰਾਨ ਬਾਰ ਐਸੋਸੀਏਸ਼ਨ ਨੇ ਮੰਗ ਪੱਤਰ ਵੀ ਸੌਂਪਿਆ ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਵੀ ਦਿੱਤੀ ਹੈ ਪਰ ਅਜੇ ਤੱਕ ਇਹ ਅਦਾਲਤਾਂ ਜ਼ਿਲੇ ਕੋਰਟ ਕੰਪਲੈਕਸ ''ਚ ਸਥਾਪਤ ਨਹੀਂ ਸਕੀਆਂ।- ਅਜੇ ਡਬਵਾਲ ਪ੍ਰਧਾਨ ਬਾਰ ਐਸੋਸੀਏਸ਼ਨ ਅਤੇ ਸੀਨੀਅਰ ਵਕੀਲ

Related News