ਗੁਰੂਗ੍ਰਾਮ ਲੋਕ ਸਭਾ ਸੀਟ ਤੋਂ ਪਾਵ ਭਾਜੀ ਦੀ ਰੇਹੜੀ ਵਾਲਾ ਵੀ ਚੋਣ ਮੈਦਾਨ ’ਚ
Friday, May 10, 2024 - 11:58 AM (IST)
ਹਰਿਆਣਾ- ਗੁਰੂਗ੍ਰਾਮ ਦੇ ਸਿਵਲ ਲਾਈਨਜ਼ ਵਿਚ ਪਾਵ ਭਾਜੀ ਦੀ ਰੇਹੜੀ ਲਗਾਉਣ ਵਾਲਾ ਕੁਸ਼ੇਸ਼ਵਰ ਭਗਤ ਗੁਰੂਗ੍ਰਾਮ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਰਿਆ ਹੈ। ਕੁਸ਼ੇਸ਼ਵਰ ਇਸ ਤੋਂ ਪਹਿਲਾਂ ਵੀ 3 ਵਾਰ ਲੋਕ ਸਭਾ ਅਤੇ 2 ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁਸ਼ੇਸ਼ਵਰ ਨੇ ਗੁੜਗਾਓਂ ਲੋਕ ਸਭਾ ਸੀਟ ਤੋਂ 12 ਲੱਖ ਵੋਟਾਂ ਨਾਲ ਜਿੱਤਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਵੋਟ ਪਾਉਣ ’ਤੇ ਲੱਕੀ ਡਰਾਅ ’ਚ ਵੋਟਰਾਂ ਨੇ ਜਿੱਤੀਆਂ ‘ਹੀਰੇ’ ਦੀਆਂ ਮੁੰਦਰੀਆਂ
ਕੁਸ਼ੇਸ਼ਵਰ ਭਗਤ ਗੁਰੂਗ੍ਰਾਮ ਦੇ ਸੈਕਟਰ 15 ਵਿਚ ਪਾਵ ਭਾਜੀ ਦੀ ਰੇਹੜੀ ਲਗਾ ਰਿਹਾ ਹੈ। ਉਸਦੀ ਪਾਵ ਭਾਜੀ ਦੇ ਲੋਕ ਦੀਵਾਨੇ ਹਨ। ਕੁਸ਼ੇਸ਼ਵਰ ਨੇ ਕਿਹਾ ਕਿ ਗੁੜਗਾਓਂ ਲੋਕ ਸਭਾ ਵਿਚ 9 ਵਿਧਾਨ ਸਭਾਵਾਂ ਹਨ। 9 ਵਿਧਾਨ ਸਭਾਵਾਂ ਵਿਚ 900 ਸਮੱਸਿਆਵਾਂ ਹਨ ਪਰ ਉਨ੍ਹਾਂ ਦਾ ਹੱਲ ਕਰਨ ਵਾਲਾ ਕੋਈ ਨਹੀਂ ਹੈ। 20 ਸਾਲ ਰਾਜ ਕਰਨ ਵਾਲੇ ਲੀਡਰਾਂ ਤੋਂ ਲੋਕਾਂ ਦਾ ਮੋਹ ਖ਼ਤਮ ਹੋ ਗਿਆ ਹੈ। ਹੁਣ ਜਨਤਾ ਕਿਤੇ ਨਾ ਕਿਤੇ ਬਦਲਾਅ ਚਾਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e