ਮੈਨੂੰ ਯਕੀਨ ਹੈ, ਇਹ ਸੈਸ਼ਨ ਏ. ਟੀ. ਕੇ. ਟੀਮ ਹੀ ਜਿੱਤੇਗੀ : ਗਾਂਗੁਲੀ

09/18/2018 7:43:41 PM

ਕੋਲਕਾਤਾ : ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਤੇ ਇੰਡੀਅਨ ਸੁਪਰ ਲੀਗ ਦੀ ਟੀਮ ਏ. ਟੀ. ਕੇ. ਦੇ ਮਾਲਕ ਸੌਰਵ ਗਾਂਗੁਲੀ ਨੂੰ ਉਮੀਦ ਹੈ ਕਿ ਉਸ ਦੀ ਟੀਮ ਪਿਛਲੇ ਸੈਸ਼ਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਭੁਲਾ ਕੇ ਫਿਰ ਤੋਂ ਚੋਟੀ 'ਤੇ ਪਹੁੰਚਣ ਵਿਚ ਸਫਲ ਹੋਵੇਗੀ। 2 ਵਾਰ ਦੀ ਚੈਂਪੀਅਨ ਏ. ਟੀ. ਕੇ. ਨੇ ਪਿਛਲੇ ਸੈਸ਼ਨ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਅਤੇ ਉਹ ਨੌਵੇਂ ਨੰਬਰ 'ਤੇ ਰਹੀ। ਇਸ ਦੀ ਲੀਗ ਦੀ ਸ਼ੁਰੂਆਤ ਤੋਂ ਬਾਅਦ ਇਹ ਉਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ। 
PunjabKesari
ਇਸ ਸਾਲ ਏ. ਟੀ. ਕੇ. ਨੇ ਸਟੀਵ ਕੋਪੇਲ ਨੂੰ ਕੋਚ ਬਣਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸੀ। ਗਾਂਗੁਲੀ ਨੇ ਇਕ ਪ੍ਰੋਗਰਾਮ ਵਿਚ ਕਿਹਾ, ''ਅਸੀਂ ਸਾਰਿਆਂ ਦੇ ਲਈ ਇਹ ਸੈਸ਼ਨ ਦੀ ਨਵੀਂ ਫਿਲਮ ਹੈ, ਉਮੀਦ ਹੈ ਕਿ ਕਿਸਮਤ ਸਾਡਾ ਸਾਥ ਦੇਵੇਗੀ ਅਤੇ ਸਾਡੇ ਲਈ ਇਹ ਸਾਲ ਚੰਗਾ ਰਹੇਗਾ। ਆਈ. ਐੱਸ. ਐੱਲ. ਵਿਚ ਸਾਡਾ ਰਿਕਾਡ ਸ਼ਾਨਦਾਰ ਰਿਹਾ ਹੈ। ਆਈ. ਐੱਸ. ਐੱਲ. ਦਾ 5ਵਾਂ ਸੈਸ਼ਨ 29 ਸਤੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿਚ ਪਹਿਲਾ ਮੈਚ ਏ. ਟੀ. ਕੇ. ਅਤੇ ਕੇਰਲਾ ਬਲਾਸਟਰਸ ਵਿਚਾਲੇ ਸਾਲਟਲੇਕ ਸਟੇਡੀਅਮ ਵਿਚ ਖੇਡਿਆ ਜਾਵੇਗਾ।


Related News