ਟੀ-ਸਟਾਲ ਦਾ ਸ਼ਟਰ ਉਖਾੜ ਕੇ ਮਹਿੰਗੀਆਂ ਸਿਗਰਟਾਂ, ਤੰਬਾਕੂ ਤੇ ਐਨਰਜੀ ਡ੍ਰਿਕ ਲੈ ਗਏ ਚੋਰ, ਕੈਸ਼ ਵੀ ਉਡਾਇਆ

Saturday, Apr 06, 2024 - 02:02 PM (IST)

ਟੀ-ਸਟਾਲ ਦਾ ਸ਼ਟਰ ਉਖਾੜ ਕੇ ਮਹਿੰਗੀਆਂ ਸਿਗਰਟਾਂ, ਤੰਬਾਕੂ ਤੇ ਐਨਰਜੀ ਡ੍ਰਿਕ ਲੈ ਗਏ ਚੋਰ, ਕੈਸ਼ ਵੀ ਉਡਾਇਆ

ਜਲੰਧਰ (ਵਰੁਣ)- ਮਦਨ ਫਲੋਰ ਮਿੱਲ ਚੌਂਕ ’ਤੇ ਬੀਤੀ ਅੱਧੀ ਰਾਤ ਨੂੰ ਬਾਈਕ ’ਤੇ ਆਏ 3 ਚੋਰ ਟੀ-ਸਟਾਲ ਦਾ ਸ਼ਟਰ ਉਖਾੜ ਕੇ ਮਹਿੰਗੀਆਂ ਸਿਗਰੇਟਾਂ, ਤੰਬਾਕੂ, ਕੂਲ ਲਿਪ, ਐਨਰਜੀ ਡ੍ਰਿੰਕ ਅਤੇ ਹਜ਼ਾਰਾਂ ਰੁਪਏ ਚੋਰੀ ਕਰਕੇ ਲੈ ਗਏ। ਮੁਲਜ਼ਮ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਏ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਪਰਾਸ਼ਰ ਟੀ-ਸਟਾਲ ਦੇ ਮਾਲਕ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਟੀ-ਸਟਾਲ ਨੇੜੇ ਸਥਿਤ ਇਕ ਦੁਕਾਨਦਾਰ ਨੇ ਉਨ੍ਹਾਂ ਦੇ ਸਟਾਲ ਦਾ ਸ਼ਟਰ ਉਖੜਿਆ ਵੇਖਿਆ ਤਾਂ ਤੁਰੰਤ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਰਾਜੀਵ ਨੇ ਵੀ ਉਸੇ ਸਮੇਂ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਸੂਚਿਤ ਕੀਤਾ। ਰਾਜੀਵ ਨੇ ਦੱਸਿਆ ਕਿ ਜਦੋਂ ਤਕ ਉਹ ਆਪਣੇ ਸਟਾਲ ’ਤੇ ਪਹੁੰਚਿਆ ਤਾਂ ਉਸ ਤੋਂ ਪਹਿਲਾਂ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਟੀ-ਸਟਾਲ ਵਿਚ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਮਹਿੰਗੀਆਂ ਸਿਗਰੇਟਾਂ, ਕੂਲ ਲਿਪ, ਤੰਬਾਕੂ ਅਤੇ ਐਨਰਜੀ ਡ੍ਰਿੰਕ ਗਾਇਬ ਸੀ।

ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

PunjabKesari

ਰਾਜੀਵ ਨੇ ਦੱਸਿਆ ਕਿ ਦੁਕਾਨ ਵਿਚ 20 ਤੋਂ 22 ਹਜ਼ਾਰ ਰੁਪਏ ਵੀ ਅਲਮਾਰੀ ਵਿਚ ਰੱਖੇ ਹੋਏ ਸਨ ਅਤੇ ਉਨ੍ਹਾਂ ਪੈਸਿਆਂ ਨੂੰ ਵੀ ਚੋਰਾਂ ਨੇ ਚੋਰੀ ਕਰ ਲਿਆ। ਉਨ੍ਹਾਂ ਨੇ ਜਦੋਂ ਟੀ-ਸਟਾਲ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਇਕ ਚੋਰ ਟਾਰਚ ਹੱਥ ਿਵਚ ਲੈ ਕੇ ਦੁਕਾਨ ਵਿਚ ਵੜਿਆ ਅਤੇ 5 ਮਿੰਟ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਫ਼ਰਾਰ ਹੋ ਗਏ। ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਚੋਰਾਂ ਦੀ ਗਿਣਤੀ 3 ਸੀ, ਜੋ ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਰਾਜੀਵ ਨੇ ਦੱਸਿਆ ਕਿ ਮੁਲਜ਼ਮ ਵਾਰਦਾਤ ਤੋਂ ਪਹਿਲਾਂ 20 ਮਿੰਟ ਤਕ ਆਸ-ਪਾਸ ਚੱਕਰ ਲਗਾਉਂਦੇ ਰਹੇ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਤੇ ਸ਼ਿਕਾਇਤ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।

ਇਹ ਵੀ ਪੜ੍ਹੋ: ਧੀ ਨਿਆਮਤ ਦੇ ਜਨਮ ’ਤੇ ਬੋਲੇ CM ਭਗਵੰਤ ਮਾਨ, ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ’

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News