ਪਿਆਜੀਓ ਨੇ ਲਾਂਚ ਕੀਤੀ 2019 ਵੈਸਪਾ ਰੇਂਜ, ਜਾਣੋ ਕੀਮਤ

09/18/2018 7:23:39 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਪਿਆਜੀਓ (Piaggio) ਨੇ ਭਾਰਤ 'ਚ ਅੱਜ ਅਪਡੇਟਿਡ ਅਪ੍ਰਿਲਿਆ ਐੱਸ. ਆਰ 150 (Aprilia SR 150) ਦੇ ਨਾਲ 2019 ਵੈਸਪਾ ਰੇਂਜ (2019 Vespa range) ਲਾਂਚ ਕਰ ਦਿੱਤੀ ਹੈ। ਕੰਪਨੀ ਨੇ SXL150 ਦੀ ਕੀਮਤ 91,140 ਰੁਪਏ ਅਤੇ ਟਾਪ ਐਂਡ VXL ਵੇਰੀਐਂਟ ਦੀ ਕੀਮਤ 97,276 (ਐਕਸ-ਸ਼ੋਰੂਮ ਪੂਨੇ) ਰੱਖੀ ਹੈ। ਇਸ ਤੋਂ ਇਲਾਵਾ ਪਿਆਜੀਓ ਨੇ ਵੈਸਪਾ ਨੋਟ ਦਾ ਲਿਮਟਿਡ ਐਡੀਸ਼ਨ ਵੀ ਪੇਸ਼ ਕੀਤਾ ਹੈ, ਜਿਸ 'ਚ 125 ਸੀ. ਸੀ. ਦਾ ਇੰਜਣ ਮੌਜੂਦ ਹੈ। ਭਾਰਤ 'ਚ ਇਹ ਪਹਿਲਾਂ ਤੋਂ ਵਿਕਰੀ ਲਈ ਉਪਲੱਬਧ ਹੈ ਅਤੇ ਇਸ ਦੀ ਕੀਮਤ 68,829 ਰੁਪਏ (ਐਕਸ ਸ਼ੋਰੂਮ ਪੂਨੇ) ਹੈ।

ਇਸ ਤੋਂ ਇਲਾਵਾ ਪਿਆਜੀਓ ਨੇ ਵੈਸਪਾ ਨੋਟ (Vespa Note) ਦਾ ਲਿਮਟਿਡ ਐਡੀਸ਼ਨ ਵੀ ਪੇਸ਼ ਕੀਤਾ ਹੈ, ਜਿਸ 'ਚ 125 ਸੀ. ਸੀ. ਦਾ ਇੰਜਣ ਮੌਜੂਦ ਹੈ। ਭਾਰਤ 'ਚ ਇਹ ਪਹਿਲਾਂ ਤੋਂ ਵਿਕਰੀ ਲਈ ਉਪਲੱਬਧ ਹੈ ਅਤੇ ਇਸ ਦੀ ਕੀਮਤ 68,829 ਰੁਪਏ (ਐਕਸ ਸ਼ੋਰੂਮ ਪੂਨੇ) ਹੈ।

PunjabKesari

ਫੀਚਰਸ-
ਪਿਆਜੀਓ ਨੇ ਇਸ ਸਕੂਟਰ 'ਚ ਨਵੇਂ ਫੈਕਟਰੀ ਫੀਟੇਡ ਕੁਨੈਕਟੀਵਿਟੀ ਫੀਚਰਸ, ਵੈਸਪਾ ਅਤੇ Aprilia ਸਕੂਟਰਾਂ ਦੇ ਲਈ ਮੋਬਾਇਲ ਐਪਲੀਕੇਸ਼ਨ ਸ਼ਾਮਿਲ ਕੀਤੇ ਹਨ। ਨਵਾਂ ਮੋਬਾਇਲ ਐਪ ਐਂਡਰਾਇਡ ਅਤੇ ਆਈ. ਓ. ਐੱਸ. ਦੋਵੇਂ ਹੀ ਯੂਜ਼ਰਸ ਵਰਤੋਂ ਕਰ ਸਕਦੇ ਹਨ ਅਤੇ ਇਸ 'ਚ ਫੀਚਰਸ ਦੇ ਤੌਰ 'ਤੇ ਡਿਸਟ੍ਰਸ ਬਟਨ, ਫਾਇੰਡ ਮਾਈ ਵ੍ਹੀਕਲ ਫੰਕਸ਼ਨ ਅਤੇ ਤੁਸੀਂ ਨਜ਼ਦੀਕ ਪੈਟਰੋਲ ਪੰਪ ਅਤੇ ਸਰਵਿਸ ਸੈਂਟਰਾਂ ਨੂੰ ਵੀ ਲੱਭ ਸਕਦੇ ਹੋ। ਪਿਆਜੀਓ ਦੇ ਮੁਤਾਬਕ ਐਪ 'ਚ ਰੈਗੂਲਰ ਅਪਡੇਟਸ ਵੀ ਦਿੱਤੇ ਜਾਣਗੇ।

ਇੰਜਣ ਆਪਸ਼ਨ ਦੀ ਗੱਲ ਕਰੀਏ ਤਾਂ ਨਵੇਂ ਵੈਸਪਾ 150 ਰੇਂਜ 'ਚ 150 ਸੀ. ਸੀ. ਸਿੰਗਲ ਸਿਲੰਡਰ ਇੰਜਣ ਲੱਗਾ ਹੈ, ਜੋ 7000 ਆਰ. ਪੀ. ਐੱਮ. 'ਤੇ 11.4 ਬੀ. ਐੱਚ. ਪੀ. ਦੀ ਪਾਵਰ ਅਤੇ 5500 ਆਰ. ਪੀ. ਐੱਮ. 'ਤੇ 11.5 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਲੈਸ ਹੈ। ਵੈਸਪਾ ਨੋਟ 'ਚ 125 ਸੀ. ਸੀ, ਏਅਰ ਕੂਲਡ ਇੰਜਣ ਲੱਗਾ ਹੈ, ਜੋ 10 ਬੀ. ਐੱਚ. ਪੀ. ਦੀ ਪਾਵਰ ਅਤੇ 10.6 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਸੀ. ਵੀ. ਟੀ. ਟਰਾਂਸਮਿਸ਼ਨ ਨਾਲ ਉਪਲੱਬਧ ਹੈ।
 


Related News