Aprilia SR 150 ਦਾ ਅਪਡੇਟਿਡ ਵਰਜਨ ਭਾਰਤ ''ਚ ਲਾਂਚ, ਕੀਮਤ 70,031 ਤੋਂ ਸ਼ੁਰੂ

09/18/2018 2:01:03 PM

ਨਵੀਂ ਦਿੱਲੀ— ਪਿਆਜਿਓ ਇੰਡੀਆ ਨੇ ਆਪਣੇ ਲੋਕਪ੍ਰਿਅ ਅਪ੍ਰੀਲੀਅ ਐੱਸ.ਆਰ. 150 ਸਕੂਟਰ ਨੂੰ ਅਪਡੇਟ ਕਰਕੇ ਲਾਂਚ ਕਰ ਦਿੱਤਾ ਹੈ। ਨਵੀਂ ਦਿੱਲੀ 'ਚ ਇਸ ਦੀ ਸ਼ੁਰੂਆਤੀ ਕੀਮਤ 70,031 ਰੁਪਏ ਰੱਖੀ ਗਈ ਹੈ। ਐੱਸ.ਆਰ. 150 ਕਾਰਬਨ ਵਰਜਨ ਦੀ ਕੀਮਤ 73,500 ਰੁਪਏ ਅਤੇ ਐੱਸ.ਆਰ. 150 ਰੇਸ ਵਰਜਨ ਦੀ ਕੀਮਤ 80,211 ਰੁਪਏ ਹੈ। ਐੱਸ.ਆਰ. 150 ਸਕੂਟਰ 'ਚ ਅਪਡੇਟ ਦੇ ਨਾਂ 'ਤੇ ਨਵੇਂ ਆਪਸ਼ੰਸ ਅਤੇ ਕੁਝ ਫੀਚਰ ਅਪਗ੍ਰੇਡਸ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਇਕ ਪਰਫਾਰਮੈਂਸ ਓਰੀਐਂਟਿਡ ਸਕੂਟਰ ਹੈ। ਦੋਵਾਂ ਹੀ ਵਰਜਨਾਂ ਦੀ ਕੀਮਤ ਇਸ ਸਾਲ ਆਟੋ ਐਕਸਪੋ 'ਚ ਅਨਾਊਂਸ ਕੀਤੀ ਗਈ ਸੀ।

PunjabKesari

ਡਿਜ਼ਾਈਨ
Aprilia SR 150 ਦਾ ਡਿਜ਼ਾਈਨ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ਇਸ ਵਿਚ ਅਜਸਟੇਬਲ ਸ਼ਾਕ ਅਬਜ਼ਰਬਰਸ, ਨਵੀਂ ਵਿੰਡਸ਼ੀਲਡ ਅਤੇ ਸੈਮੀ ਡਿਜੀਟਲ ਕੰਸੋਲ ਆਫਰ ਕੀਤਾ ਜਾ ਰਿਹਾ ਹੈ। 2019 Aprilia SR 150 Race 'ਚ ਹੁਣ ਬ੍ਰਾਈਟ ਕਲਰਸ ਦੇਖਣ ਨੂੰ ਮਿਲਣਗੇ ਜੋ ਕਿ ਇਟਲੀ ਦੇ ਝੰਡੇ ਤੋਂ ਇੰਸਪਾਇਰਡ ਹਨ। ਇਸ ਨੂੰ ਹੁਣ ਲਾਲ, ਚਿੱਟੇ ਅਤੇ ਹਰੇ ਰੰਗ 'ਚ ਦੇਖਿਆ ਜਾ ਸਕਦਾ ਹੈ। ਅਲੌਏ ਵ੍ਹੀਲਜ਼ ਦੋਵਾਂ ਹੀ ਮਾਡਲਸ 'ਚ ਬਲੈਕ ਕਲਰ ਦੇ ਹੋਣਗੇ।

ਇੰਜਣ ਤੇ ਫੀਚਰਸ
ਪਿਆਜਿਓ ਦੇ ਇਸ 150 ਸੀਸੀ ਸਕੂਟਰ 'ਚ ਨਵਾਂ ਬਲੂ ਸ਼ੇਡ ਵੀ ਦਿੱਤੀ ਹੈ। ਇਸ ਵਿਚ 2018 ਐਡੀਸ਼ਨ ਵਾਲਾ ਹੀ ਇੰਜਣ ਬਰਕਰਾਰ ਹੈ। ਇਸ ਵਿਚ 154.8 ਸੀਸੀ, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਦਿੱਤਾ ਗਿਆ ਹੈ ਜੋ ਕਿ 10.4 ਬੀ.ਐੱਚ.ਪੀ. ਦੀ ਪਾਵਰ ਅਤੇ 11.4 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰ ਸਕਦਾ ਹੈ। ਮੋਟਰ ਨੂੰ ਸੀ.ਵੀ.ਟੀ. ਯੂਨਿਟ ਨਾਲ ਲੈਸ ਕੀਤਾ ਗਿਆ ਹੈ। ਬ੍ਰੇਕਿੰਗ ਲਈ ਫਰੰਟ 'ਚ ਸਿੰਗਲ ਡਿਸਕ ਅਤੇ ਰੀਅਰ 'ਚ ਡਰੱਮ ਬ੍ਰੇਕ ਦਿੱਤੀ ਗਈ ਹੈ। ਐੱਸ.ਆਰ. 150 'ਚ ਹੁਣ ਵੀ ਏ.ਬੀ.ਐੱਸ. ਆਫਰ ਨਹੀਂ ਕੀਤਾ ਜਾ ਰਿਹਾ।

Aprilia SR 150 ਦਾ ਆਪਣੇ ਸੈਗਮੈਂਟ 'ਚ ਕੋਈ ਸਿੱਧਾ ਮੁਕਾਬਲੇਬਾਜ਼ ਨਹੀਂ ਹੈ ਪਰ ਕੀਮਤ ਦੇ ਲਿਹਾਜ ਨਾਲ ਦੇਖੀਏ ਤਾਂ ਇਸ ਦਾ ਮੁਕਾਬਲਾ ਸੁਜ਼ੂਕੀ ਬਰਗਮੈਨ ਸਟਰੀਟ, ਟੀ.ਵੀ.ਐੱਸ. ਐੱਨ.ਟੌਰਕ 125 ਅਤੇ ਵੈਸਪਾ ਐੱਸ.ਐਕਸ.ਐੱਲ. 150 ਸਕੂਟਰਾਂ ਨਾਲ ਹੋਵੇਗਾ।


Related News