Navratri 2024: ਅਪ੍ਰੈਲ ਦੇ ਮਹੀਨੇ ਇਸ ਤਾਰੀਖ਼ ਤੋਂ ਸ਼ੁਰੂ ਹੋ ਰਹੇ ਨੇ 'ਚੇਤ ਦੇ ਨਰਾਤੇ', ਜਾਣੋ ਪੂਜਾ ਦਾ ਸ਼ੁੱਭ ਮਹੂਰਤ
4/4/2024 6:26:35 PM
ਜਲੰਧਰ : ਹਿੰਦੂ ਧਰਮ ਵਿੱਚ ਨਵਰਾਤਰੀ ਦੇ ਤਿਉਹਾਰ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਚੇਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦਾ ਤਿਉਹਾਰ ਸਾਲ ਵਿੱਚ ਦੋ ਵਾਰ ਆਉਂਦਾ ਹੈ। ਵੈਦਿਕ ਕੈਲੰਡਰ ਅਨੁਸਾਰ ਚੇਤ ਦੇ ਨਰਾਤੇ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ਼ ਤੋਂ ਸ਼ੁਰੂ ਹੁੰਦੇ ਹਨ। ਪ੍ਰਤੀਪਦਾ ਤਿਥੀ ਦੇ ਦਿਨ ਘਟਸਥਾਪਨ ਅਤੇ ਮਾਂ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਕਦੋਂ ਸ਼ੁਰੂ ਹੋ ਰਹੇ ਹਨ ਅਤੇ ਪੂਜਾ ਦਾ ਸ਼ੁਭ ਮਹੂਰਤ ਕੀ ਹੈ, ਬਾਰੇ ਆਓ ਜਾਣਦੇ ਹਾਂ.....
9 ਅਪ੍ਰੈਲ ਨੂੰ ਸ਼ੁਰੂ ਹੋਣਗੇ ਨਰਾਤੇ ਤੇ ਸ਼ੁੱਭ ਮਹੂਰਤ
ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਮਿਤੀ 08 ਅਪ੍ਰੈਲ, 2024 ਨੂੰ ਰਾਤ 11:50 ਵਜੇ ਸ਼ੁਰੂ ਹੋਵੇਗੀ ਅਤੇ ਇਸ ਦੀ ਸਮਾਪਤੀ 09 ਅਪ੍ਰੈਲ ਨੂੰ ਰਾਤ 08:30 ਵਜੇ ਹੋਵੇਗੀ। ਹਿੰਦੂ ਧਰਮ 'ਚ ਉਦੈ ਤਿਥੀ ਨੂੰ ਬਹੁਤ ਖ਼ਾਸ ਮੰਨਿਆ ਜਾਂਦਾ ਹੈ, ਇਸ ਲਈ ਉਦੈ ਤਿਥੀ ਦੇ ਮੁਤਾਬਕ 9 ਅਪ੍ਰੈਲ ਮੰਗਲਵਾਰ ਵਾਲੇ ਦਿਨ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ।
ਪੂਜਾ ਕਰਨ ਦਾ ਸ਼ੁੱਭ ਯੋਗ
ਨਵਰਾਤਰੀ ਦੇ ਪਹਿਲੇ ਦਿਨ ਰੇਵਤੀ ਨਛੱਤਰ, ਸਰਵਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ ਬਣ ਰਿਹਾ ਹੈ। ਰੇਵਤੀ ਨਛੱਤਰ ਸਵੇਰੇ 07:32 ਵਜੇ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਅਸ਼ਵਿਨੀ ਨਛੱਤਰ ਸ਼ੁਰੂ ਹੋ ਜਾਵੇਗਾ। ਸਰਵਰਥ ਸਿੱਧੀ ਯੋਗ ਅਤੇ ਅੰਮ੍ਰਿਤ ਸਿੱਧੀ ਯੋਗ ਸਵੇਰੇ 7.32 ਵਜੇ ਤੋਂ ਪੂਰੀ ਰਾਤ ਤੱਕ ਚੱਲੇਗਾ। ਇਨ੍ਹਾਂ ਸਾਰੇ ਸ਼ੁਭ ਮਹੂਰਤਾਂ ਵਿਚ ਪੂਜਾ ਕਰਨੀ ਸ਼ੁੱਭ ਮੰਨੀ ਜਾਂਦੀ ਹੈ।
ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ
9 ਅਪ੍ਰੈਲ 2024 : ਮਾਂ ਸ਼ੈਲਪੁੱਤਰੀ ਪੂਜਾ
10 ਅਪ੍ਰੈਲ 2024 : ਮਾਂ ਬ੍ਰਹਮਚਾਰਿਹਨੀ ਪੂਜਾ
11 ਅਪ੍ਰੈਲ 2024 : ਮਾਂ ਚੰਦਰਘੰਟਾ ਪੂਜਾ
12 ਅਪ੍ਰੈਲ 2024 : ਮਾਂ ਕੁਸ਼ਮਾਂਡਾ ਪੂਜਾ
13 ਅਪ੍ਰੈਲ 2024 : ਮਾਂ ਸਕੰਦਮਾਤਾ ਪੂਜਾ
14 ਅਪ੍ਰੈਲ 2024 : ਮਾਂ ਕਾਤਿਆਇਨੀ ਪੂਜਾ
15 ਅਪ੍ਰੈਲ 2024 : ਮਾਂ ਕਾਲਰਾਤਰੀ ਪੂਜਾ
16 ਅਪ੍ਰੈਲ 2024 : ਮਾਂ ਮਹਾਗੌਰੀ
17 ਅਪ੍ਰੈਲ 2024 : ਮਾਂ ਸਿੱਧੀਦਾਤਰੀ