ਬਿਜਲੀ ਵਿਭਾਗ ਦੇ ਲੇਖਾਕਾਰ ਨੇ 16.40 ਲੱਖ ਦੀ ਮਾਰੀ ਠੱਗੀ

09/17/2018 5:31:22 AM

ਬਠਿੰਡਾ, (ਸੁਖਵਿੰਦਰ)- ਸਿਵਲ ਲਾਈਨ ਪੁਲਸ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪਾਵਰਕਾਮ ਦੇ ਲੇਖਾਕਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਦੇ ਇੰਜ. ਕਮਲ ਸਿੰਗਲਾ ਉਪ ਮੰਡਲ ਕਮਰਸ਼ੀਅਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਲੇਖਾਕਾਰ ਦਲਜੀਤ ਸਿੰਘ ਵਾਸੀ ਬਠਿੰਡਾ ਵਲੋਂ ਲੋਕਾਂ ਦੇ ਬਿਜਲੀ ਦੇ ਬਿੱਲਾਂ ਦੀ ਰਕਮ ਆਪਣੇ ਖਾਤੇ  ’ਚ ਜਮਾ ਕਰ ਕੇ ਪਾਵਰਕਾਮ ਨਾਲ 16  ਲੱਖ 40 ਹਜ਼ਾਰ ਦੀ ਠੱਗੀ ਮਾਰੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮ  ਦਫਤਰ ਵਿਚ ਲੱਗੇ ਦੂਸਰੇ ਕੰਪਿਊਟਰ ਦੇ ਪਾਸਵਰਡ ਚੋਰੀ ਕਰ ਕੇ ਲੋਕਾਂ ਵਲੋਂ ਜਮ੍ਹਾ ਕਰਵਾਏ ਗਏ ਪੈਸੇ ਆਪਣੇ ਖਾਤੇ  ’ਚ ਟਰਾਂਸਫ਼ਰ ਕਰ ਲੈਂਦਾ ਸੀ।  ਲੋਕਾਂ ਵੱਲ ਬਿਜਲੀ ਦੇ ਬਿੱਲਾਂ  ਦਾ ਬਕਾਇਆ ਨਿਕਲਣ ਤੋਂ ਬਾਅਦ ਉਕਤ ਠੱਗੀ ਦਾ ਅਧਿਕਾਰੀਆਂ ਨੂੰ ਪਤਾ ਲੱਗਿਆ। ਪੁਲਸ ਨੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਮੁਲਜ਼ਮ ਲੇਖਾਕਾਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।


Related News