ਪਾਪ ਅਪ ਸੈਲਫੀ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Vivo Nex ਸਮਾਰਟਫੋਨ

07/19/2018 3:22:29 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ (Vivo) ਨੇ ਅੱਜ ਆਪਣਾਂ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ 'ਵੀਵੋ ਨੈਕਸ' (Vivo Nex) ਨਾਂ ਨਾਲ ਪੇਸ਼ ਹੋਇਆ ਹੈ। ਖਾਸੀਅਤ ਦੀ ਗੱਲ ਕਰੀਏ ਤਾਂ ਵੀਵੋ ਦੇ ਇਸ ਸਮਾਰਟਫੋਨ 'ਚ ਯੂ. ਐੱਸ. ਪੀ. ਟੂ ਬੇਜ਼ਲ ਲੈਸ ਡਿਸਪਲੇਅ ਮੌਜੂਦ ਹੈ, ਜੋ ਬਿਨ੍ਹਾਂ ਨੌਚ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਇਨ ਫਿੰਗਰਪ੍ਰਿੰਟ ਸਕੈਨਰ ਅਤੇ ਮੋਟਰਾਈਜ਼ਡ ਪਾਪ ਅਪ ਸੈਲਫੀ ਕੈਮਰੇ ਨਾਲ ਉਪਲੱਬਧ ਹੋਇਆ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਪਾਵਰਫੁੱਲ ਚਿਪਸੈੱਟ ਨਾਲ ਪੇਸ਼ ਕੀਤਾ ਹੈ।

 

ਕੀਮਤ ਅਤੇ ਉਪਲੱਬਧਤਾ-
ਵੀਵੋ ਨੈਕਸ ਸਮਾਰਟਫੋਨ ਨੂੰ ਤੁਸੀਂ 44,990 ਰੁਪਏ ਦੀ ਕੀਮਤ ਨਾਲ ਖਰੀਦ ਸਕਦੇ ਹੋ ਅਤੇ ਇਸ ਸਮਾਰਟਫੋਨ ਨੂੰ ਅਮੇਜ਼ਨ ਇੰਡੀਆ ਅਤੇ ਵੀਵੋ ਈ-ਸਟੋਰ 'ਤੇ ਐਕਸਕਲੂਸਿਵ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ਅਤੇ 21 ਜੁਲਾਈ ਤੋਂ ਇਸ ਸਮਾਰਟਫੋਨ ਦੀ ਸ਼ਿਪਿੰਗ ਹੋਵੇਗੀ।

 

ਫੀਚਰਸ-
ਵੀਵੋ ਨੈਕਸ ਸਮਾਰਟਫੋਨ 'ਚ ਫੁੱਲ ਐੱਜ ਟੂ ਐੱਜ ਡਿਸਪਲੇਅ ਮੌਜੂਦ ਹੋਵੇਗੀ। ਸਮਾਰਟਫੋਨ 'ਚ ਸੈਲਫੀ ਕੈਮਰੇ ਨੂੰ ਡਿਸਪਲੇਅ ਨੂੰ ਖੱਬੇ ਪਾਸੇ ਉੱਪਰ ਮੌਜੂਦ ਹੈ। ਈਅਰਪੀਸ ਫੋਨ ਦੇ ਡਿਸਪਲੇਅ ਦੇ ਅੰਦਰ ਹੀ ਹੈ। ਫੋਨ 'ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ ਪਰ ਫੇਸ ਅਨਲਾਕ ਫੀਚਰ ਨੂੰ ਹਟਾ ਦਿੱਤਾ ਗਿਆ ਹੈ।

 

ਇਸ ਸਮਾਰਟਫੋਨ 'ਚ 6.59 ਇੰਚ ਫੁੱਲ ਐੱਚ. ਡੀ. ਐਮੋਲੇਡ ਡਿਸਪਲੇਅ ਨਾਲ 2316x1080 ਪਿਕਸਲ ਰੈਜ਼ੋਲਿਊਸ਼ਨ ਅਤੇ 19.3:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਐੱਸ. ਓ. ਸੀ. ਆਕਟਾ-ਕੋਰ ਸੀ. ਪੀ. ਯੂ. ਨਾਲ ਕਲਾਕਡ ਸਪੀਡ 2.7GHz ਅਤੇ ਐਂਡਰੀਨੋ 630 ਜੀ. ਪੀ. ਯੂ. ਦਿੱਤਾ ਗਿਆ ਹੈ। ਸਮਾਰਟਫੋਨ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਮੌਜੂਦ ਹੈ।

 

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਇਕ ਸੈਂਸਰ 12 ਮੈਗਾਪਿਕਸਲ ਅਤੇ ਦੂਜਾ 5 ਮੈਗਾਪਿਕਸਲ ਹੈ। ਫਰੰਟ 'ਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਮੈਕੇਨਿਕਲ ਪਾਪ ਅਪ ਕੈਮਰਾ ਮੌਜੂਦ ਹੈ। ਫੋਨ ਫਨਟੱਚ ਓ. ਐੱਸ. ਨਾਲ ਆ ਰਿਹਾ ਹੈ, ਜੋ ਐਂਡਰਾਇਡ 8.1 ਓਰੀਓ ਆਧਾਰਿਤ ਹੋਵੇਗਾ। ਡਿਊਲ ਕੁਵਿੱਕ ਚਾਰਜ ਫੀਚਰ ਨਾਲ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
 


Related News