BJP-PDP ਗੱਠਜੋੜ ਟੁੱਟਣ ਤੋਂ ਬਾਅਦ ਉਮਰ ਅਬਦੁੱਲਾ ਨੇ ਕਿਹਾ- JK 'ਚ ਜਲਦੀ ਹੋਣ ਚੋਣਾਂ

06/19/2018 5:01:34 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਭਾਜਪਾ-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਰਾਜਭਵਨ 'ਚ ਰਾਜਪਾਲ ਐੈੱਨ.ਐੈੱਨ. ਵੋਹਰਾ ਨਾਲ ਮਿਲਣ ਪਹੁੰਚੇ। ਵੋਹਰਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਮਰ ਨੇ ਕਿਹਾ ਕਿ ਰਾਜ 'ਚ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਇਸ ਨਾਲ ਹੀ ਉਨ੍ਹਾਂ ਨੇ ਰਾਜ 'ਚ ਜਲਦੀ ਹੀ ਚੋਣਾਂ ਕਰਵਾਉਣ ਦੀ ਗੱਲ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਜ਼ਿਆਦਾ ਸਮੇਂ ਤੱਕ ਰਾਜਪਾਲ ਸਾਸ਼ਨ ਨਾ ਹੋਵੇ। 
ਦੱਸਣਾ ਚਾਹੁੰਦੇ ਹਾਂ ਕਿ ਅਟਲ ਬਿਹਾਰੀ ਵਾਜਪਈ ਦੇ ਸ਼ਾਸਨਕਾਲ ਦੌਰਾਨ ਨੈਸ਼ਨਲ ਕਾਨਫਰੰਸ ਐੈੱਨ.ਡੀ.ਏ. ਦਾ ਹਿੱਸਾ ਸੀ ਅਤੇ ਉਮਰ ਅਬਦੁੱਲਾ ਉਸ ਸਮੇਂ ਕੇਂਦਰ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਸਨ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਅਬਦੁੱਲਾ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਸਕਦੇ ਹਨ। ਦੱਸਣਾ ਚਾਹੁੰਦੇ ਹਨ ਕਿ ਸਹਿਯੋਗੀ ਭਾਜਪਾ ਦੇ ਬੰਧਨ ਤੋੜਨ ਤੋਂ ਬਾਅਦ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਸਤੀਫਾ ਦੇ ਦਿੱਤਾ। ਭਾਜਪਾ ਨੇ ਗੱਠਜੋੜ ਤੋੜਦੇ ਹੋਏ ਮਹਿਬੂਬਾ 'ਤੇ ਕੇਂਦਰ ਦਾ ਸਹਿਯੋਗ ਨਾ ਦੇਣ ਦਾ ਦੋਸ਼ ਲਗਾਇਆ।


Related News