BJP ‘ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ‘ਚ ਰਿੰਕੂ ਤੇ ਅੰਗੁਰਾਲ ਨੇ ਕੱਢਿਆ ਰੋਡ ਸ਼ੋਅ, 'ਆਪ' ਵਰਕਰਾਂ ਨੇ ਕੀਤਾ ਪ੍ਰਦਰਸ਼ਨ

Friday, Mar 29, 2024 - 08:03 PM (IST)

BJP ‘ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ‘ਚ ਰਿੰਕੂ ਤੇ ਅੰਗੁਰਾਲ ਨੇ ਕੱਢਿਆ ਰੋਡ ਸ਼ੋਅ, 'ਆਪ' ਵਰਕਰਾਂ ਨੇ ਕੀਤਾ ਪ੍ਰਦਰਸ਼ਨ

ਜਲੰਧਰ- ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਅੱਜ ਜਲੰਧਰ ਵਿੱਚ ਰੋਡ ਸ਼ੋਅ ਕੀਤਾ। ਭਾਜਪਾ ਵਰਕਰਾਂ ਨੇ ਦੋਵਾਂ ਆਗੂਆਂ ਦਾ ਨਿੱਘਾ ਸਵਾਗਤ ਕੀਤਾ। ਇਸ ਰੋਡ ਸ਼ੋਅ ‘ਚ ਹਿੱਸਾ ਲੈਣ ਲਈ ਵੱਡੀ ਗਿਣਤੀ ‘ਚ ਸਮਰਥਕ ਪਹੁੰਚੇ। ਇਹ ਰੋਡ ਸ਼ੋਅ ਸ਼ਾਮ ਕਰੀਬ 4 ਵਜੇ ਸਵਾਮੀ ਵਿਵੇਕਾ ਨੰਦ ਚੌਕ (ਵਰਕਸ਼ਾਪ ਚੌਕ) ਤੋਂ ਸ਼ੁਰੂ ਹੋ ਕੇ ਸ਼ਾਮ 6.45 ਵਜੇ ਦੇ ਕਰੀਬ ਡਾ: ਬੀ.ਆਰ.ਅਬੇਦਕਰ ਚੌਕ ਵਿਖੇ ਸਮਾਪਤ ਹੋ ਗਿਆ। ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਦੋਵਾਂ ਦਾ ਇਹ ਪਹਿਲਾ ਰੋਡ ਸ਼ੋਅ ਹੈ। ਜਿਸ ਵਿੱਚ ਦੋਵੇਂ ਆਗੂ ਇਕੱਠੇ ਲੋਕਾਂ ਨੂੰ ਮਿਲੇ ਅਤੇ ਜਲੰਧਰ ਦੇ ਵਿਕਾਸ ਦਾ ਭਰੋਸਾ ਦਿੱਤਾ।

ਰੋਡ ਸ਼ੋਅ ਦੌਰਾਨ ‘ਆਪ’ ਵਰਕਰਾਂ ਨੇ ਕੀਤੇ ਰੋਸ ਪ੍ਰਦਰਸ਼ਨ

ਓਧਰ, ਰਿੰਕੂ ਅਤੇ ਸ਼ੀਤਲ ਦੇ ਰੋਡ ਸ਼ੋਅ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਗਵਾਨ ਸ੍ਰੀ ਵਾਲਮੀਕੀ ਚੌਕ (ਜਯੋਤੀ ਚੌਕ) ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੁਲਸ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਚੌਕਸ ਸੀ। ਇਸ ਲਈ ਰੋਡ ਸ਼ੋਅ ਦੇ ਪੂਰੇ ਰੂਟ ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਕੋਈ ਝੜਪ ਨਾ ਹੋ ਸਕੇ।


author

Rakesh

Content Editor

Related News