BJP ਨੇ ਗੁਰਦਾਸਪੁਰ ਤੋਂ ਅਦਾਕਾਰ ਸੰਨੀ ਦਿਓਲ ਨੂੰ ਨਹੀਂ ਦਿੱਤੀ ਟਿਕਟ, ਜਾਣੋ ਵਜ੍ਹਾ
Saturday, Mar 30, 2024 - 09:50 PM (IST)
ਜਲੰਧਰ - ਲੋਕ ਸਭਾ ਚੋਣਾਂ ਲਈ ਭਾਜਪਾ ਦੀ ਅੱਠਵੀਂ ਸੂਚੀ ਸਾਹਮਣੇ ਆ ਗਈ ਹੈ। ਪਾਰਟੀ ਨੇ ਕੁੱਲ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਸੰਨੀ ਦਿਓਲ ਦੀ ਗੁਰਦਾਸਪੁਰ ਤੋਂ ਟਿਕਟ ਕੱਟ ਦਿੱਤੀ ਗਈ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਖੁਦ ਇਸ ਵਾਰ ਚੋਣਾਂ ਨਾ ਲੜਨ ਦੀ ਇੱਛਾ ਪ੍ਰਗਟਾਈ ਸੀ, ਜਿਸ ਕਾਰਨ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਥਾਂ 'ਤੇ ਦਿਨੇਸ਼ ਸਿੰਘ 'ਬੱਬੂ' ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਦੱਸ ਦਈਏ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਲੋਕਾਂ ਨੇ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣਿਆ ਸੀ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪੰਜਾਬੀ ਹੋਣ ਕਰਕੇ ਹਲਕੇ ਲਈ ਵੱਡੇ-ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਪਰ ਉਹ ਨਾ ਤਾਂ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਏ ਅਤੇ ਨਾ ਹੀ ਸੰਸਦ 'ਚ ਆਵਾਜ਼ ਉਠਾ ਸਕੇ। ਸੰਸਦੀ ਹਲਕੇ ਵਿੱਚ ਨਾ ਆਉਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸੰਸਦ ਵਿੱਚ ਵੀ ਉਨ੍ਹਾਂ ਦੀ ਹਾਜ਼ਰੀ ਨਾਮਾਤਰ ਹੀ ਰਹੀ। ਗੁਰਦਾਸਪੁਰ 'ਚ ਬੁਨਿਆਦੀ ਢਾਂਚੇ ਦਾ ਵਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ਦੇ ਕਈ ਇਲਾਕੇ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟੇ ਜਾਂਦੇ ਹਨ। ਹੁਣ ਤੱਕ ਪਿੰਡਾਂ ਵਿੱਚ ਵੀ ਕੋਈ ਕੰਮ ਨਹੀਂ ਹੋ ਸਕਿਆ।
ਇਹ ਕੰਮ ਰਹੇ ਅਧੂਰੇ
ਪਠਾਨਕੋਟ ਅਤੇ ਗੁਰਦਾਸਪੁਰ 'ਚ ਦੋ ਹਾਈ ਲੈਵਲ ਪੁਲ ਬਣਾਉਣ ਦਾ ਕੰਮ ਨਹੀਂ ਹੋਇਆ।
ਸੜਕਾਂ ਅਤੇ ਆਵਾਜਾਈ ਦੇ ਸੁਧਾਰ ਲਈ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ।
IIM ਅਤੇ PGI ਸੈਟੇਲਾਈਟ ਸੈਂਟਰਾਂ ਦਾ ਵਾਅਦਾ ਵੀ ਅਧੂਰਾ ਹੀ ਰਿਹਾ।
ਧਾਰੀਵਾਲ ਵੂਲਨ ਮਿੱਲ ਅਤੇ ਬਟਾਲਾ ਇੰਡਸਟਰੀ ਦੀ ਮੁਰੰਮਤ ਦਾ ਕੰਮ ਵੀ ਨਹੀਂ ਹੋਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e