Virtual Reality Headset ਬੱਚਿਆਂ ''ਚ ਟੀਕੇ ਦੇ ਡਰ ਨੂੰ ਕਰੇਗਾ ਘੱਟ

06/19/2018 4:53:30 PM

ਵਾਸ਼ਿੰਗਟਨ (ਭਾਸ਼ਾ)— ਬੱਚਿਆਂ ਨੂੰ ਟੀਕੇ ਤੋਂ ਲੱਗਣ ਵਾਲੇ ਡਰ, ਚਿੰਤਾ ਅਤੇ ਦਰਦ ਨੂੰ ਘੱਟ ਕਰਨ ਵਿਚ ਆਭਾਸੀ ਅਸਲੀ ਹੈੱਡਸੈੱਟ (Virtual Reality Headset) ਮਦਦਗਾਰ ਸਾਬਤ ਹੋ ਸਕਦਾ ਹੈ। ਬੱਚਿਆਂ ਵਿਚ ਟੀਕੇ ਨੂੰ ਦੇਖ ਕੇ ਲੱਗਣ ਵਾਲਾ ਡਰ ਬਹੁਤ ਸਧਾਰਨ ਗੱਲ ਹੈ ਪਰ ਟੀਕੇ ਦੇ ਬਿਨਾਂ ਉਨ੍ਹਾਂ ਦੇ ਬਚਪਨ ਨੂੰ ਬੀਮਾਰੀਆਂ ਤੋਂ ਮੁਕਤ ਨਹੀਂ ਰੱਖਿਆ ਜਾ ਸਕਦਾ। ਸੂਈ ਬੱਚਿਆਂ ਵਿਚ ਡਰ, ਚਿੰਤਾ ਅਤੇ ਦਰਦ ਪੈਦਾ ਕਰਦੀ ਹੈ। ਕੁਝ ਮਾਮਲਿਆਂ ਵਿਚ ਬੱਚਿਆਂ ਵਿਚ ਸੂਈ ਨਾਲ ਪੈਦਾ ਹੋਣ ਵਾਲਾ ਡਰ ਮਾਪਿਆਂ ਨੂੰ ਉਨ੍ਹਾਂ ਨੂੰ ਡਾਕਟਰ ਕੋਲ ਲੈ ਜਾਣ ਤੋਂ ਰੋਕਦਾ ਹੈ। 
ਬੱਚਿਆਂ ਦੇ ਇਕ ਡਾਕਟਰ ਨੇ ਬੱਚਿਆਂ ਨੂੰ ਇਸ ਡਰ ਤੋਂ ਦੂਰ ਰੱਖਣ ਲਈ ਆਭਾਸੀ ਹੈੱਡਸੈੱਟ ਦੀ ਵਰਤੋਂ ਦਾ ਨਵਾਂ ਹੱਲ ਕੱਢਿਆ ਹੈ। ਉਨ੍ਹਾਂ ਨੇ ਇਕ ਪ੍ਰਯੋਗਾਤਮਕ ਅਧਿਐਨ ਕੀਤਾ ਹੈ, ਜਿਸ ਨੂੰ ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਮਰੀਕਾ ਦੇ ਫਲੋਰੀਡਾ ਅਟਲਾਂਟਿਕ ਯੂਨੀਵਰਸਿਟੀ ਦੇ ਚੈਡ ਰਡਨਿਕ ਨੂੰ ਇਸ ਅਧਿਐਨ ਦਾ ਵਿਚਾਰ 8 ਸਾਲ ਦੇ ਇਕ ਮਰੀਜ਼ ਨੂੰ ਦੇਖ ਕੇ ਆਇਆ ਸੀ ਜੋ ਉਨ੍ਹਾਂ ਦੇ ਦਫਤਰ ਵਿਚ ਇਸ ਆਭਾਸੀ ਅਸਲੀ ਹੈੱਡਸੈੱਟ ਨੂੰ ਪਹਿਨ ਕੇ ਆਇਆ ਸੀ। ਰਡਕਿਨ ਨੇ ਉਸ ਬੱਚੇ ਨੂੰ ਟੀਕਾ ਲਗਾਇਆ। ਬੱਚੇ ਨੇ ਟੀਕਾ ਲੱਗਦੇ ਸਮੇਂ ਬਿਲਕੁਲ ਪਰੇਸ਼ਾਨ ਨਹੀਂ ਕੀਤਾ। ਰਡਨਿਕ ਇਹ ਦੇਖ ਕੇ ਹੈਰਾਨ ਰਹਿ ਗਏ। ਇਸ ਮਗਰੋਂ ਅਧਿਐਨ ਲਈ ਰਡਨਿਕ ਨੇ ਇਕ ਥ੍ਰੀਡੀ ਵਰਚੁਅਲ ਰਿਐਲਟੀ ਹੈੱਡਸੈੱਟ ਅਤੇ ਇਕ ਸਮਾਰਟ ਫੋਨ ਐਪ ਦੀ ਵਰਤੋਂ ਕੀਤੀ। ਇਸ ਦੀ ਮਦਦ ਨਾਲ ਬੱਚਿਆਂ ਨੂੰ ਪਹਿਨਾਏ ਗਏ ਹੈੱਡਸੈੱਟ ਵਿਚ ਹੈਲੀਕਾਪਟਰ ਜਾਂ ਗਰਮ ਹਵਾ ਗੁਬਾਰੇ ਦੀ ਰਾਈਡ ਦਿਖਾਈ ਗਈ। ਬੱਚਿਆਂ ਦਾ ਧਿਆਨ ਹੱਟ ਗਿਆ ਅਤੇ ਉਨ੍ਹਾਂ ਨੇ ਟੀਕਾ ਲਗਾਉਂਦੇ ਸਮੇਂ ਪਰੇਸ਼ਾਨ ਨਹੀਂ ਕੀਤਾ।


Related News